Home / Punjabi News / ਵਾਹਨ ਚਾਲਕ ਦੇਣ ਧਿਆਨ, ਪੁਲਿਸ ਨੇ ਕੱਟੇ ਸਭ ਤੋਂ ਵੱਧ ਆਨਲਾਈਨ ਚਲਾਨ; ਕਿੱਧਰੇ ਤੁਸੀ ਤਾਂ ਨਹੀਂ ਕਰ ਰਹੇ ਆਹ ਗਲਤੀ…?

ਵਾਹਨ ਚਾਲਕ ਦੇਣ ਧਿਆਨ, ਪੁਲਿਸ ਨੇ ਕੱਟੇ ਸਭ ਤੋਂ ਵੱਧ ਆਨਲਾਈਨ ਚਲਾਨ; ਕਿੱਧਰੇ ਤੁਸੀ ਤਾਂ ਨਹੀਂ ਕਰ ਰਹੇ ਆਹ ਗਲਤੀ…?

Mohali News: ਵਾਹਨ ਚਾਲਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਹਰ ਪਾਸੇ ਤਹਿਲਕਾ ਮੱਚ ਗਿਆ। ਦੱਸ ਦੇਈਏ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ ਕਿਉਂਕਿ ਮੋਹਾਲੀ ਪੁਲਿਸ ਨੇ ਹੁਣ ਟ੍ਰੈਫਿਕ ਨਿਯਮਾਂ ਨੂੰ ਤਾਕ ‘ਤੇ ਰੱਖਣ ਵਾਲੇ ਵਾਹਨ ਚਾਲਕ ਖ਼ਿਲਾਫ਼ ਪੂਰੀ ਤਰ੍ਹਾਂ ਕਮਰ ਕੱਸੀ ਹੋਈ ਹੈ। 

ਸਭ ਤੋਂ ਜ਼ਿਆਦਾ ਆਨਲਾਈਨ ਚਲਾਨ

ਟ੍ਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਉਲੰਘਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿਛਲੇ ਸਾਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹਾਈਟੈੱਕ ਕੈਮਰਿਆਂ ਨਾਲ ਲੈਸ ਮੋਹਾਲੀ ਪੁਲਿਸ ਨੇ ਪਿਛਲੇ ਪੂਰੇ ਸਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਰੀਬ 6 ਲੱਖ, 81 ਹਜ਼ਾਰ ਟ੍ਰੈਫਿਕ ਚਲਾਨ ਕੱਟੇ ਹਨ। ਇਹ ਅੰਕੜਾ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਬੀਤੇ ਸਾਲਾਂ ‘ਚ ਇਹ ਅੰਕੜਾ ਡੇਢ ਤੋਂ 2 ਲੱਖ ਤੱਕ ਹੀ ਰਹਿੰਦਾ ਸੀ ਪਰ ਜ਼ਿਲ੍ਹੇ ਦੇ ਵੱਖ-ਵੱਖ ਪੁਆਇੰਟਾਂ ‘ਤੇ ਲਾਏ ਗਏ ਹਾਈਟੈੱਕ ਕੈਮਰਿਆਂ ਦੀ ਮਦਦ ਨਾਲ ਇਹ ਅੰਕੜਾ ਦੁੱਗਣਾ ਵੱਧ ਗਿਆ ਹੈ। ਮੋਹਾਲੀ ਪੁਲਿਸ ਵਲੋਂ ਸਭ ਤੋਂ ਜ਼ਿਆਦਾ ਆਨਲਾਈਨ ਚਲਾਨ ਕੀਤੇ ਗਏ ਹਨ, ਜੋ ਕਿ ਕੈਮਰਿਆਂ ਦੀ ਮਦਦ ਨਾਲ ਕੀਤੇ ਗਏ।

ਇਨ੍ਹਾਂ ਦਾ ਅੰਕੜਾ ਪਿਛਲੇ ਸਾਲ 4 ਲੱਖ, 91 ਹਜ਼ਾਰ ਰਿਹਾ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਨੇ ਸਾਲ ਭਰ 1 ਲੱਖ 47 ਹਜ਼ਾਰ ਦੇ ਕਰੀਬ ਟ੍ਰੈਫਿਕ ਚਲਾਨ ਕੀਤੇ ਹਨ। ਇਸੇ ਤਰ੍ਹਾਂ ਥਾਣਾ ਪੁਲਿਸ ਨੇ ਆਪਣੇ-ਆਪਣੇ ਥਾਣਾ ਇਲਾਕਿਆਂ ‘ਚ ਨਾਕੇ ਲਾ ਕੇ ਕਰੀਬ 42 ਹਜ਼ਾਰ ਟ੍ਰੈਫਿਕ ਚਲਾਨ ਕੀਤੇ ਹਨ। ਇਸ ਤਰ੍ਹਾਂ ਤਿੰਨਾਂ ਨੂੰ ਮਿਲਾ ਕੇ ਕੁੱਲ 6 ਲੱਖ, 81 ਹਜ਼ਾਰ ਦੇ ਕਰੀਬ ਟ੍ਰੈਫਿਕ ਚਲਾਨ ਕੀਤੇ ਗਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Read MOre: Punjab News: ਪੰਜਾਬ ਦੀ ਸਿਆਸਤ ‘ਚ ਮੱਚੀ ਤਰਥੱਲੀ, ਅਕਾਲੀ ਦਲ ਨੇ ਇਸ ਆਗੂ ਨੂੰ ਪਾਰਟੀ ‘ਚੋਂ ਕੱਢਿਆ ਬਾਹਰ; ਜਾਣੋ ਵਜ੍ਹਾ…

ਹੋਰ ਪੜ੍ਹੋ


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …