Home / Punjabi News / ਵਾਤਾਵਰਨ ਤਬਦੀਲੀ ਖ਼ਿਲਾਫ਼ ਲੜਾਈ ’ਚ ਭਾਰਤ ਵੱਡਾ ਭਾਈਵਾਲ: ਕੈਰੀ

ਵਾਤਾਵਰਨ ਤਬਦੀਲੀ ਖ਼ਿਲਾਫ਼ ਲੜਾਈ ’ਚ ਭਾਰਤ ਵੱਡਾ ਭਾਈਵਾਲ: ਕੈਰੀ

ਵਾਤਾਵਰਨ ਤਬਦੀਲੀ ਖ਼ਿਲਾਫ਼ ਲੜਾਈ ’ਚ ਭਾਰਤ ਵੱਡਾ ਭਾਈਵਾਲ: ਕੈਰੀ

ਵਾਸ਼ਿੰਗਟਨ, 7 ਅਪਰੈਲ

ਵਾਤਾਵਰਨ ਤਬਦੀਲੀ ਖ਼ਿਲਾਫ਼ ਲੜਾਈ ਵਿੱਚ ਭਾਰਤ ਨੂੰ ਆਲਮੀ ਮੰਚ ‘ਤੇ ਪ੍ਰਮੁੱਖ ਭਾਈਵਾਲ ਦੱਸਦਿਆਂ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਪ੍ਰਤੀਨਿਧ ਜੌਹਨ ਕੈਰੀ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਚੁੱਕਿਆ ਜਾਣ ਵਾਲਾ ਕੋਈ ਵੀ ਫੈਸਲਾਕੁਨ ਕਦਮ ਇਹ ਨਿਰਧਾਰਿਤ ਕਰੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਤਬਦੀਲੀ ਦੇ ਕੀ ਮਾਇਨੇ ਹਨ। ਕੈਰੀ ਨੇ ਕਿਹਾ ਕਿ ਲਿੰਗ ਸਮਾਨਤਾ ਤੇ ਔਰਤਾਂ ਦੀ ਅਗਵਾਈ ਨੂੰ ਹੱਲਾਸ਼ੇਰੀ ਦੇਣਾ ਨਾ ਸਿਰਫ਼ ਆਰਥਿਕ ਤੇ ਟਿਕਾਊ ਵਿਕਾਸ ਲਈ ਅਹਿਮ ਹੈ ਬਲਕਿ ਵਾਤਾਵਰਨ ਸੰਕਟ ਨਾਲ ਨਜਿੱਠਣ ਲਈ ਵੀ ਜ਼ਰੂਰੀ ਹੈ। ਕੈਰੀ ਨੇ ‘ਸਾਊਥ ੲੇਸ਼ੀਆ ਵਿਮੈੱਨ ਇਨ ਐੱਨਰਜੀ’ ਦੇ ਡਿਜੀਟਲ ਪ੍ਰੋਗਰਾਮ ਵਿੱਚ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਦੇ ਸੰਦਰਭ ਵਿੱਚ ਭਾਰਤ-ਅਮਰੀਕਾ ਸਬੰਧਾਂ ਤੇ ਆਪਸੀ ਸਮਝ ‘ਤੇ ਟਿੱਪਣੀ ਕਰਦਿਆਂ ਕਿਹਾ, ‘ਭਾਰਤ ਆਲਮੀ ਮੰਚ ‘ਤੇ ਵੱਡਾ ਭਾਈਵਾਲ ਹੈ।’ ਐੱਸਡਬਿਲਊਆਈਈ ਭਾਰਤ ਅਮਰੀਕਾ ਰਣਨੀਤਕ ਭਾਈਵਾਲੀ ਮੰਚ ਅਤੇ ਅਮਰੀਕੀ ਕੌਮਾਂਤਰੀ ਵਿਕਾਸ ਏਜੰਸੀ (ਯੂਐੱਸਏਆਈਡੀ) ਦੀ ਸਾਂਝੀ ਪਹਿਲ ਹੈ ਤੇ ਆਨਲਾਈਨ ਫਾਰਮੈੱਟ ਵਿਚ ਇਸ ਦਾ ਪਲੇਠਾ ‘ਲੀਡਰਸ਼ਿਪ ਸਮਿਟ’ ਵਿਉਂਤਿਆ ਗਿਆ ਹੈ। ਇਸ ਸਿਖਰ ਵਾਰਤਾ ਵਿੱਚ ਭਾਰਤ, ਅਮਰੀਕਾ ਤੇ ਦੱਖਣੀ ਏਸ਼ੀਆ ਦੇ ਕਈ ਸੀਨੀਅਰ ਸਰਕਾਰੀ ਅਧਿਕਾਰੀ, ਕਾਰੋਬਾਰ ਜਗਤ ਦੇ ਆਗੂ ਤੇ ਮਾਹਿਰਾਂ ਨੇ ਵਾਤਾਵਾਰਨ ਨਾਲ ਜੁੜੇ ਸਥਿਰਤਾ ਦੇ ਯਤਨਾਂ ਨੂੰ ਤੇਜ਼ ਕਰਨ ਤੇ ਵਾਤਾਵਰਨ ਸੰਕਟ ਨਾਲ ਲੜਨ ਵਿੱਚ ਲਿੰਗ ਸਮਾਨਤਾ ਦੀ ਭੂਮਿਕਾ ‘ਤੇ ਚਰਚਾ ਕੀਤੀ। -ਪੀਟੀਆਈ


Source link

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …