Home / Punjabi News / ਅਲਬਰਟਾ, ਸੰਘੀ ਸਰਕਾਰ ਦੁਆਰਾ ਟ੍ਰਾਂਸ ਮਾਂਉਟੇਨ ਪਾਈਪਲਾਈਨ ਨੂੰ ਖਰੀਦਣ ਦਾ ਸਮਰਥਨ ਕਰਦਾ ਹੈ

ਅਲਬਰਟਾ, ਸੰਘੀ ਸਰਕਾਰ ਦੁਆਰਾ ਟ੍ਰਾਂਸ ਮਾਂਉਟੇਨ ਪਾਈਪਲਾਈਨ ਨੂੰ ਖਰੀਦਣ ਦਾ ਸਮਰਥਨ ਕਰਦਾ ਹੈ

ਅਲਬਰਟਾ, ਸੰਘੀ ਸਰਕਾਰ ਦੁਆਰਾ ਟ੍ਰਾਂਸ ਮਾਂਉਟੇਨ ਪਾਈਪਲਾਈਨ ਨੂੰ ਖਰੀਦਣ ਦਾ ਸਮਰਥਨ ਕਰਦਾ ਹੈ

ਕਨੇਡਾ ਅਤੇ ਅਲਬਰਟਾ ਸਰਕਾਰ ਨੇ ਟ੍ਰਾਂਸ ਮਾਂਉਟੇਂਨ ਪਾਈਪਲਾਈਨ ਅਤੇ ਸਬੰਧਿਤ ਸੰਪਤੀ ਖਰੀਦ ਕੇ ਸਾਰੇ ਕਨੇਡਾ ਅਤੇ ਅਲਬਰਟਾ ਵਾਸੀਆਂ ਲਈ ਬਹੁਤ ਵੱਡਾ ਕਦਮ ਚੁਕਿੱਆ ਹੈ।

ਇਹ ਸੌਦਾ, ਜੋ ਕਿੰਡਰ ਮੌਰਗਨ ਸ਼ੇਅਰ ਧਾਰਕਾਂ ਦੀ ਪ੍ਰਵਾਨਗੀ ਅਧੀਨ ਹੈ, ਲੋਕਾਂ ਨੂੰ ਤੁਰੰਤ ਪਾਈਪਲਾਈਨ ਦੀ ਉਸਾਰੀ ਦੇ ਕੰਮ ਤੇ ਲਗਾਵੇਗਾ। ਟ੍ਰਾਂਸ ਮਾਂਉਟੇਨ ਪਾਈਪਲਾਈਨ ਵਿਸਥਾਰ ਦੁਆਰਾਅਲਬਰਟਾ ਵਿੱਚ ਆਰਥਿਕ ਕਿਰਿਆਵਾਂ ਅਤੇ ਸਰਕਾਰੀ ਆਮਦਨ ਲਈ ਬਿਲੀਅਨ ਡਾਲਰ ਪੈਦਾ ਕਰਨ ਦੀ ਉਮੀਦ ਹੈ।

“ਜਦੋਂ ਕਿੰਡਰ ਮੌਰਗਨ ਦੁਆਰਾ ਅਪ੍ਰੈਲ 8 ਆਖਿਰੀ ਮਿਤੀ( ਡੈਡ ਲਾਈਨ) ਦਿੱਤੀ ਸੀ ਤਾਂ ਅਲਬਰਟਾ ਸਰਕਾਰ ਇਸ ਨੂੰ ਸਿਰੇ ਚੜਾਉਣ ਲਈ ਵਚਨਬੱਧ ਸੀ। ਅੱਜ ਅਸੀਂ ਉਹ ਵਚਨ ਨਿਭਾ ਰਹੇ ਹਾਂ। ਸਾਨੂੰ ਸੰਘੀ ਸਰਕਾਰ ਨਾਲ ਮਿਲ ਕੇ ਦੁਬਾਰਾ ਉਸੀਰੀ ਸ਼ੁਰੂ ਕਰਨ ਨੂੰ ਯਕੀਨੀ ਬਨਾਉਣਾ, ਅਤੇ ਅਲਬਰਟਾ ਅਤੇ ਕਨੇਡਾਵਾਸੀਆਂ ਨੂੰ ਇਸ ਪ੍ਰੋਜੈਕਟ ਨਾਲ ਮਿਲਣ ਵਾਲੇ ਲਾਭ ਦੇ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਅਜੇ ਹੋਰ ਬਹੁਤ ਕੁਝ ਹੈ, ਕਰਨ ਲਈ, ਪਰੰਤੂ ਅਸੀਂ ਹੁਣ ਕੰਮ ਖਤਮ ਕਰ ਕੇ ਹੀ ਰੁਕਾਂਗੇ।”
ਰੇਚਲ ਨੌਟਲੀ, ਪ੍ਰੀਮੀਅਰ

ਅਲਬਰਟਾ ਇਸਪ੍ਰੋਜੈਕਟ ਨੂੰ ਯਕੀਨੀ ਬਣਾਉਣ ਲਈ ਸਕਿਓਰੀਟੀ ਪੂਲ ਵਿੱਚ $ 2 ਬਿਲੀਅਨ ਤੱਕ ਦਾ ਨਿਵੇਸ਼ ਕਰੇਗਾ।ਨਿਵੇਸ਼, ਪਾਈਪਲਾਈਨ ਰਾਹੀਂ ਤੇਲ ਲੰਘਣ ਦੇ ਸ਼ੁਰੂ ਹੋਣ ਤੋਂ ਬਾਅਦ ਇਕ ਵਾਰ ਅਦਾ ਕੀਤਾ ਜਾਏਗਾ, ਜਿਸ ਸਮੇਂਤੇ ਅਲਬਰਟਾ ਦਾ ਕੋਈ ਵੀ ਯੋਗਦਾਨ, ਇਕੁਇਟੀ(ਹਿੱਸੇਦਾਰੀ) ਵਿੱਚ ਬਦਲ ਜਾਵੇਗਾ।

ਪ੍ਰੋਜੈਕਟ ਨੂੰ ਵਿੱਤੀ ਸਹਿਯੋਗ ਕਰਨ ਦੇ ਨਾਲ-ਨਾਲ, ਸੰਘੀ ਮਲਕੀਅਤ ਅਤੇ ਪ੍ਰਾਜੈਕਟ ਤੇ ਸਕਿਉਰੀਟੀ ਸ਼ੀਲਡ, ਟਰਾਂਸ ਮਾਉਂਟੇਨ ਪਾਈਪਲਾਈਨ ਨੂੰ ਰਾਜਨੀਤਕ ਖਤਰੇ,ਜਿਸ ਦਾ ਸ਼ਿਕਾਰ ਇਹਪ੍ਰੋਜੈਕਟ ਪਹਿਲਾਂ ਵੀ ਹੋਇਆ, ਤੋਂ ਬਚਾਉਂਦਾ ਹੈ।

ਮੌਜੂਦਾ ਲਾਭ ਵੰਡ ਜਾਂ ਹੋਰ ਸਮਝੌਤੇ ਜੋ ਕਿ ਕਿੰਡਰ ਮੋਰਗਨ ਅਤੇ ਆਦੀਵਾਸੀ ਸਮੂਹਾਂ ਦੁਆਰਾ ਸਥਾਪਤ ਕੀਤੇ ਗਏ ਸਨ, ਇਸ ਨਵੇਂ ਸਮਝੌਤੇ ਅਧੀਨ ਵੀ ਬਰਕਰਾਰ ਰਹਿਣਗੇ।

ਪਿਛੋਕੜ
• ਸਕੋਸ਼ੀਆਬੈਂਕਦੇ ਅਨੁਮਾਨ ਅਨੁਸਾਰਪਾਈਪਲਾਈਨਰੁਕਾਵਟਾਂ ਕਰਕੇ ਕੈਨੇਡੀਅਨ ਤੇਲ ਤੇ ਡਿਸਕਾਂਉਟ ਨਾਲ ਉਤਪਾਦਕਾਂ ਅਤੇ ਕੈਨੇਡਾ ਦੀ ਅਰਥਵਿਵਸਥਾ ਨੂੰ ਹਰ ਰੋਜ਼40 ਮਿਲੀਅਨ ਡਾਲਰ ਦੀ ਵਾਧੂ ਲਾਗਤ ਹੁੰਦੀ ਹੈ।
• ਕਾਨਫਰੰਸ ਬੋਰਡ ਆਫ਼ ਕਨੇਡਾ ਦੀ ਰਿਪੋਰਟ ਅਨੁਸਾਰ ਉਸਾਰੀਅਤੇ ਵਿਸਥਾਰ ਦੇ ਚਾਲੂ ਹੋਣ ਦੇ ਪਹਿਲੇ 20 ਸਾਲਾਂਨਾਲ ਸਰਕਾਰ ਦੀ ਆਮਦਨ ਤੇ ਪ੍ਰਭਾਵ$ 46.7 ਬਿਲੀਅਨ ਡਾਲਰ ਹੈ, ਜਿਸ ਵਿਚ ਸੰਘੀ ਅਤੇ ਪ੍ਰਾਂਤਿਕ ਟੈਕਸ ਸ਼ਾਮਲ ਹਨ, ਜਿਨ੍ਹਾਂ ਦੀ ਵਰਤੋਂ ਸਿਹਤ ਸੇਵਾਵਾਂ ਅਤੇ ਸਿੱਖਿਆ ਵਰਗੀਆਂ ਜਨਤਕ ਸੇਵਾਵਾਂ ਲਈ ਕੀਤੀ ਜਾ ਸਕਦੀ ਹੈ।
• ਅਲਬਰਟਾ ਖਜ਼ਾਨਾ ਬੋਰਡ ਅਤੇ ਵਿੱਤ ਦਾ ਅੰਦਾਜ਼ਾ ਹੈ ਕਿ ਤੇਲ ਉਤਪਾਦਾਂ ਲਈ ਮਾਰਕੀਟ ਪਹੁੰਚ ਦੀ ਘਾਟ ਕਾਰਨ ਅਲਬਰਟਾ ਦੀ ਸਰਕਾਰੀ ਆਮਦਨ ਤੇ ਰੋਜ਼$ 6.5 ਮਿਲੀਅਨ ਦਾਬੋਝਪੈਂਦਾ ਹੈ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …