Breaking News
Home / Punjabi News / ਲੋਕ ਸਭਾ ਸਪੀਕਰ ਦੀ ਚੋਣ: ਰਾਜਨਾਥ ਦੀ ਰਿਹਾਇਸ਼ ’ਤੇ ਹੋਵੇਗੀ ਮੀਟਿੰਗ

ਲੋਕ ਸਭਾ ਸਪੀਕਰ ਦੀ ਚੋਣ: ਰਾਜਨਾਥ ਦੀ ਰਿਹਾਇਸ਼ ’ਤੇ ਹੋਵੇਗੀ ਮੀਟਿੰਗ



ਨਵੀਂ ਦਿੱਲੀ, 18 ਜੂਨ

ਲੋਕ ਸਭਾ ਸਪੀਕਰ ਦੀ ਚੋਣ ਲਈ ਚੱਲ ਰਹੀ ਸ਼ਸ਼ੋਪੰਜ ਦੇ ਵਿਚਕਾਰ ਸੂਤਰਾਂ ਦੇ ਹਵਾਲੇ ਤੋਂ ਆਈ ਖ਼ਬਰ ਅਨੁਸਾਰ ਰਾਜਨਾਥ ਦੀ ਰਿਹਾਇਸ਼ ‘ਤੇ ਇਸ ਅਹਿਮ ਮੁੱਦੇ ਉੱਤੇ ਮੀਟਿੰਗ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਮੋਦੀ ਸਰਕਾਰ ਦੇ ਪਹਿਲੇ ਲੋਕ ਸਭਾ ਇਜਲਾਸ ਤੋਂ ਪਹਿਲਾਂ ਮਿਥੀ ਇਸ ਮੀਟਿੰਗ ਦੇ ਮੁੱਖ ਮੁੱਦੇ ਸੈਸ਼ਨ ਦੌਰਾਨ ਐਨਡੀਏ ਭਾਈਵਾਲਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਸਪੀਕਰ ਦੀ ਚੋਣ ਸਬੰਧੀ ਹੋਣਗੇ। ਰਾਜਨਾਥ ਸਿੰਘ ਨੂੰ ਭਾਈਵਾਲ ਪਾਰਟੀਆਂ ਸਮੇਤ ਵਿਰੋਧੀ ਪਾਰਟੀਆਂ ਨਾਲ ਵੀ ਸਪੀਕਰ ਦੇ ਅਹੁਦੇ ਲਈ ਸਹਿਮਤੀ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਜੇ ਇੰਡੀਆ ਗੱਠਜੋੜ ਨੂੰ ਡਿਪਟੀ ਸਪੀਕਰ ਦਾ ਅਹੁਦਾ ਨਹੀਂ ਦਿੱਤਾ ਜਾਂਦਾ ਤਾਂ 26 ਜੂਨ ਨੂੰ ਸਪੀਕਰ ਚੋਣ ਮੌਕੇ ਉਨ੍ਹਾਂ ਵੱਲੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਾ ਸਕਦਾ ਹੈ। ‘ਜੇਡੀਯੂ’ ਅਤੇ ‘ਟੀਡੀਪੀ’ ਕੌਮੀ ਜਮਹੂਰੀ ਗੱਠਜੋੜ ਦਾ ਹਿੱਸਾ ਹਨ ਜੋ ਕਿ ਲੋਕ ਸਪੀਕਰ ਦੇ ਅਹੁਦੇ ਲਈ ‘ਭਾਜਪਾ’ ਵੱਲੋਂ ਨਾਮਜ਼ਦ ਕੀਤੇ ਉਮੀਦਵਾਰ ਨੂੰ ਸਹਿਯੋਗ ਦੇਣਗੇ।

18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਨਵੇਂ ਚੁਣੇ ਮੈਬਰਾਂ ਦੇ ਸਹੁੰ ਚੁੱਕਣ ਉਪਰੰਤ 3 ਜੁਲਾਈ ਨੂੰ ਖ਼ਤਮ ਹੋਵੇਗਾ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ 27 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਇਕੱਠੀ ਬੈਠਕ ਨੂੰ ਸੰਬੋਧਿਤ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਪ੍ਰਸਤਾਵ ਤੋਂ ਬਾਅਦ 2019 ਵਿਚ 17ਵੀਂ ਲੋਕ ਸਭਾ ਲਈ ਭਾਜਪਾ ਦੇ ਮੈਂਬਰ ਓਮ ਬਿਰਲਾ ਨੂੰ ਹੇਠਲੇ ਸਦਨ ਦੇ ਸਪੀਕਰ ਚੁਣਿਆ ਗਿਆ ਸੀ, ਜਿਸ ਦਾ ਆਖ਼ਰੀ ਇਜਲਾਸ ਇਸ ਸਾਲ 31 ਜਨਵਰੀ ਤੋਂ 10 ਫਰਵਰੀ ਤੱਕ ਦਾ ਸੀ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਿਰਲਾ ਨੇ 41,139 ਵੋਟਾਂ ਦੇ ਫ਼ਰਕ ਨਾਲ ਕੋਟਾ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। -ਪੀਟੀਆਈ

The post ਲੋਕ ਸਭਾ ਸਪੀਕਰ ਦੀ ਚੋਣ: ਰਾਜਨਾਥ ਦੀ ਰਿਹਾਇਸ਼ ’ਤੇ ਹੋਵੇਗੀ ਮੀਟਿੰਗ appeared first on Punjabi Tribune.


Source link

Check Also

ਨੀਟ ਪੇਪਰ ਲੀਕ: ਸੀਬੀਆਈ ਵੱਲੋਂ ਝਾਰਖੰਡ ਤੋਂ ਤਿੰਨ ਸ਼ੱਕੀ ਗ੍ਰਿਫ਼ਤਾਰ

ਪਟਨਾ, 28 ਜੂਨ ਸੀਬੀਆਈ ਨੇ ਨੀਟ ਪ੍ਰੀਖਿਆ ਪੱਤਰ ਲੀਕ ਹੋਣ ਦੇ ਮਾਮਲੇ ਵਿਚ ਅੱਜ ਝਾਰਖੰਡ …