Home / Punjabi News / ਲੋਕ ਸਭਾ ‘ਚ ਰਾਫੇਲ ‘ਤੇ ਸਿਆਸੀ ਘਮਸਾਨ

ਲੋਕ ਸਭਾ ‘ਚ ਰਾਫੇਲ ‘ਤੇ ਸਿਆਸੀ ਘਮਸਾਨ

ਲੋਕ ਸਭਾ ‘ਚ ਰਾਫੇਲ ‘ਤੇ ਸਿਆਸੀ ਘਮਸਾਨ

ਨਵੀਂ ਦਿੱਲੀ-ਲੋਕ ਸਭਾ ‘ਚ ਅੱਜ ਫਿਰ ਕਾਂਗਰਸ ਪਾਰਟੀ ਰਾਫੇਲ ਸੌਦੇ ਦਾ ਮੁੱਦਾ ਚੁੱਕ ਰਹੀ ਹੈ ਅਤੇ ਬਹਿਸ ਹੋ ਰਹੀ ਹੈ। ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ‘ਚ ਕਈ ਸਵਾਲ ਚੁੱਕ ਰਹੇ ਹਨ। ਲੋਕਸਭਾ ‘ਚ ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ‘ਤੇ ਬੋਲਦੇ ਹੋਏ ਪੀ. ਐੱਮ. ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨਿਆ। ਪੀ. ਐੱਮ. ਨਰਿੰਦਰ ਮੋਦੀ ਨੇ ਨਵੇਂ ਸਾਲ ‘ਤੇ ਡੇਢ ਘੰਟੇ ਦੇ ਇੰਟਰਵਿਊ ‘ਚ ਇਕ ਵਾਰ ਰਾਫੇਲ ਮੁੱਦੇ ‘ਤੇ ਕੁਝ ਨਹੀਂ ਬੋਲੇ। ਇਸ ਦੇ ਲਈ ਪੂਰੀ ਦੁਨੀਆ ਜਵਾਬ ਮੰਗ ਰਹੀ ਹੈ ਪਰ ਪੀ. ਐੱਮ. ਮੋਦੀ ਨੇ ਇਸ ਮੁੱਦੇ ‘ਤੇ ਕੋਈ ਵੀ ਗੱਲ ਨਹੀਂ ਕੀਤੀ ਹੈ।
-ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਸਪੀਕਰ ਸੁਮਿੱਤਰਾ ਮਹਾਜਨ ਤੋਂ ਗੋਵਾ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਰਾਫੇਲ ‘ਤੇ ਇਕ ਆਡੀਓ ਟੇਪ ਸਦਨ ‘ਚ ਜਾਰੀ ਕਰਨ ਲਈ ਇਜ਼ਾਜਤ ਮੰਗੀ ਸੀ ਪਰ ਸੁਮਿੱਤਰਾ ਮਹਾਜਨ ਨੇ ਕਿਹਾ ਹੈ ਕਿ ਮੈ ਇਸ ਦੀ ਇਜ਼ਾਜਤ ਨਹੀਂ ਦੇਵਾਂਗੀ, ਕਿਉਂਕਿ ਆਡੀਓ ਟੇਪ ਲੋਕਸਭਾ ‘ਚ ਨਹੀਂ ਚਲਾ ਸਕਦੇ ਹਨ।
-ਟੇਪ ਤੋਂ ਭਾਜਪਾ ਦੇ ਲੋਕ ਡਰੇ ਹੋਏ ਹਨ।
-ਅਰੁਣ ਜੇਤਲੀ ਨੇ ਕਿਹਾ ਹੈ ਕਿ ਆਡੀਓ ਟੇਪ ਫਰਜੀ ਹੈ, ਇਸ ਲਈ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਹਨ।
-ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ AIADMK ਦੇ ਸਾਂਸਦਾਂ ਦੇ ਪਿੱਛੇ ਛਿਪ ਰਹੇ ਹਨ, ਇਸ ਰਾਫੇਲ ਡੀਲ ‘ਚ ਬਹੁਤ ਕੁਝ ਗੜਬੜੀ ਹੈ।
-ਯੂ. ਪੀ. ਏ. ਦੀ ਸਰਕਾਰ ‘ਚ ਇਕ ਰਾਫੇਲ ਜਹਾਜ਼ ਦੀ ਕੀਮਤ 526 ਕਰੋੜ ਰੁਪਏ ਸੀ ਪਰ ਮੋਦੀ ਸਰਕਾਰ ਨੇ ਉਸ ਜਹਾਜ਼ ਦੀ ਕੀਮਤ 1600 ਕਰੋੜ ਰੁਪਏ ਹੋ ਗਈ
-ਪੀ. ਐੱਮ. ਮੋਦੀ ਨੇ ਫਰਾਂਸ ਜਾ ਕੇ ਉੱਥੋ ਦੇ ਰਾਸ਼ਟਰਪਤੀ ਨਾਲ ਮਿਲ ਕੇ ਉਨ੍ਹਾਂ ਨੇ ਰਾਫੇਲ ਸੌਦੇ ਨੂੰ ਬਦਲ ਦਿੱਤਾ ਪਰ ਹੁਣ ਤੱਕ ਇਕ ਵੀ ਰਾਫੇਲ ਜਹਾਜ਼ ਨਹੀਂ ਆਇਆ ਹੈ।
– ਮਨੋਹਰ ਪਾਰੀਕਰ ਨੇ ਕਿਹਾ ਹੈ ਮੈਨੂੰ ਇਸ ਡੀਲ ਦੇ ਬਾਰੇ ‘ਚ ਕੋਈ ਵਿਚਾਰ ਨਹੀਂ ਹੈ। ਮੇਰਾ ਸਵਾਲ ਹੈ ਕਿ ਹਵਾਈ ਫੌਜ ਤੋਂ ਬਿਨਾਂ ਗੱਲ ਕੀਤੇ ਰਾਫੇਲ ਦਾ ਸੌਦਾ ਕਿਵੇ ਬਦਲਿਆ ਗਿਆ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …