Home / Punjabi News / ਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ਇੰਡੀਆ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਰਮੇਸ਼

ਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ਇੰਡੀਆ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਰਮੇਸ਼


ਨਵੀਂ ਦਿੱਲੀ, 6 ਅਪਰੈਲ 

ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ‘‘ਨਿਰਪੱਖ ਨਹੀਂ’’ ਹਨ ਅਤੇ ਇਸ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇੰਡੀਆ ਗੱਠਜੋੜ ਆਪਣੇ ‘‘ਪੰਜ ਨਿਆਏ, 25 ਗਾਰੰਟੀਆਂ’’ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਸਦਕਾ ਚੋਣਾਂ ’ਚ ਬਹੁਮਤ ਹਾਸਲ ਕਰੇਗਾ। ਉਨ੍ਹਾਂ ਇਹ ਵੀ ਆਖਿਆ ਕਿ ਲੋਕ ਚੋਣਾਂ ਦੀ ‘‘ਸੁਤੰਤਰਤਾ ਅਤੇ ਨਿਰਪੱਖਤਾ’’ ਖਤਮ ਕਰਨ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਕਾਰ ਦੇਣਗੇ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਅੰਦਰਖਾਤੇ ‘‘ਬਹੁਤ ਹੋਇਆ 10 ਸਾਲ ਅਨਿਆਂ ਕਾਲ’’ ਦੀ ਲਹਿਰ ਹੈ। -ਪੀਟੀਆਈ

The post ਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ਇੰਡੀਆ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਰਮੇਸ਼ appeared first on Punjabi Tribune.


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …