Home / Punjabi News / ਲੁਧਿਆਣਾ ਜੇਲ ਝੜਪ : ਜੇਲ ਮੰਤਰੀ ‘ਤੇ ਭੜਕੇ ਹਰਪਾਲ ਚੀਮਾ, ਮੰਗਿਆ ਅਸਤੀਫਾ

ਲੁਧਿਆਣਾ ਜੇਲ ਝੜਪ : ਜੇਲ ਮੰਤਰੀ ‘ਤੇ ਭੜਕੇ ਹਰਪਾਲ ਚੀਮਾ, ਮੰਗਿਆ ਅਸਤੀਫਾ

ਲੁਧਿਆਣਾ ਜੇਲ ਝੜਪ : ਜੇਲ ਮੰਤਰੀ ‘ਤੇ ਭੜਕੇ ਹਰਪਾਲ ਚੀਮਾ, ਮੰਗਿਆ ਅਸਤੀਫਾ

ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ ‘ਚ ਵੀਰਵਾਰ ਨੂੰ ਹੋਈ ਖੂਨ ਝੜਪ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਰੰਧਾਵਾ ਦਾ ਅਸਤੀਫਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜੇਲ ਪ੍ਰਸ਼ਾਸਨ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ ਅਤੇ ਜੇਲ ਮੰਤਰੀ ਦਾ ਜੇਲਾਂ ‘ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹ੍ਹਾਂ ਕਿਹਾ ਕਿ ਜੇਲ ਮੰਤਰੀ ਵੀ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ।
ਇਸ ਲਈ ਉਨ੍ਹਾਂ ਨੂੰ ਆਪਣੀ ਨਾਕਾਮੀ ਦੇਖਦੇ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਕੇਂਦਰੀ ਜੇਲ ‘ਚ ਕੈਦੀਆਂ ਅਤੇ ਪੁਲਸ ਵਿਚਕਾਰ ਖੂਨੀ ਝੜਪ ਹੋਈ, ਜਿਸ ਦੌਰਾਨ ਕਈ ਕੈਦੀ ਅਤੇ ਪੁਲਸ ਮੁਲਾਜ਼ਮ ਜ਼ਖਮੀਂ ਹੋ ਗਏ। ਇਸ ਘਟਨਾ ਤੋਂ ਬਾਅਦ ਜੇਲ ਅੰਤਰ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਿਆ ਸੀ ਪਰ ਇਸ ‘ਤੇ ਹੁਣ ਕਾਬੂ ਪਾ ਲਿਆ ਗਿਆ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …