Home / Punjabi News / ਨਿਤਿਨ ਗਡਕਰੀ ਨੂੰ ਮਿਲੇ ਸੀ. ਐੱਮ. ਕੈਪਟਨ, ਚੁੱਕੇ ਇਹ ਅਹਿਮ ਮੁੱਦੇ

ਨਿਤਿਨ ਗਡਕਰੀ ਨੂੰ ਮਿਲੇ ਸੀ. ਐੱਮ. ਕੈਪਟਨ, ਚੁੱਕੇ ਇਹ ਅਹਿਮ ਮੁੱਦੇ

ਨਿਤਿਨ ਗਡਕਰੀ ਨੂੰ ਮਿਲੇ ਸੀ. ਐੱਮ. ਕੈਪਟਨ, ਚੁੱਕੇ ਇਹ ਅਹਿਮ ਮੁੱਦੇ

ਨਵੀਂ ਦਿੱਲੀ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਖੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੈਪਟਨ ਨਾਲ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਵੀ ਮੌਜੂਦ ਸਨ। ਕੈਪਟਨ ਨੇ ਨਿਤਿਨ ਗਡਕਰੀ ਨਾਲ ਦੋ ਅਹਿਮ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ ‘ਚ ਸੜਕਾਂ ਅਤੇ ਹਾਈਵੇਅ ਦੇ ਵਿਕਾਸ ਨੂੰ ਲੈ ਕੇ ਚਰਚਾ ਕੀਤੀ। ਇਸ ਦੇ ਨਾਲ ਹੀ ਕੈਪਟਨ ਨੇ ਨਿਤਿਨ ਗਡਕਰੀ ਅੱਗੇ ਲਘੂ, ਸੂਖਮ ਅਤੇ ਮੱਧਮ ਉਦਯੋਗ (ਐੱਮ. ਐੱਸ. ਐੱਮ. ਈ.) ਦਾ ਮੁੱਦਾ ਵੀ ਚੁੱਕਿਆ, ਜੋ ਕਿ ਪੇਂਡੂ ਖੇਤਰਾਂ ਵਿਚ ਰੋਜ਼ਗਾਰ ਦੇ ਮੌਕੇ ਅਤੇ ਉਦਯੋਗੀਕਰਨ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਚਰਚਾ ਦੌਰਾਨ ਨਿਤਿਨ ਗਡਕਰੀ ਨੇ ਦੋਹਾਂ ਮੁੱਦਿਆਂ ‘ਤੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਇੱਥੇ ਦੱਸ ਦੇਈਏ ਕਿ ਨਿਤਿਨ ਗਡਕਰੀ ਮੋਦੀ ਸਰਕਾਰ ਦੀ ਕੈਬਨਿਟ ‘ਚ ਸੜਕ ਤੇ ਹਾਈਵੇਅ ਅਤੇ ਲਘੂ, ਸੂਖਮ ਅਤੇ ਮੱਧਮ ਉਦਯੋਗ ਮੰਤਰੀ ਹਨ। ਉਨ੍ਹਾਂ ਨੇ 30 ਮਈ ਨੂੰ ਪੀ. ਐੱਮ. ਮੋਦੀ ਨਾਲ ਕੈਬਨਿਟ ਮੰਤਰੀ ਵਜੋਂ ਰਾਸ਼ਟਰਪਤੀ ਭਵਨ ‘ਚ ਸਹੁੰ ਚੁੱਕੀ ਸੀ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …