ਪਟਨਾ: ਵਿਰੋਧੀ ਧਿਰਾਂ ਦੀ ਮੀਟਿੰਗ ਦੌਰਾਨ ਅੱਜ ਇੱਥੇ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਹੁਣ ਵਿਆਹ ਕਰ ਲੈਣ। ਲਾਲੂ ਨੇ ਗਾਂਧੀ ਨੂੰ ਆਪਣੇ ਮਜ਼ਾਹੀਆ ਅੰਦਾਜ਼ ਵਿੱਚ ਕਿਹਾ, ”ਤੁਸੀਂ ਵਿਆਹ ਕਰੋ, ਅਸੀਂ ਲੋਕ ਬਾਰਾਤ ਚੱਲੀਏ।’ ਇਸ ਦੇ ਜਵਾਬ ਵਿੱਚ ਕਾਂਗਰਸੀ ਆਗੂ ਨੇ ਕਿਹਾ ਕਿ ‘ਤੁਸੀਂ ਕਹਿ ਦਿੱਤਾ, ਤਾਂ (ਵਿਆਹ) ਹੋ ਜਾਵੇਗਾ।” ਲਾਲੂ ਨੇ ਰਾਹੁਲ ਗਾਂਧੀ ਦੀ ਦਾੜ੍ਹੀ ਵੱਲ ਇਸ਼ਾਰਾ ਕਰਦਿਆਂ ਕਿਹਾ, ”ਤੁਸੀਂ ਘੁੰਮਣ ਲੱਗੇ ਤਾਂ ਦਾੜ੍ਹੀ ਵਧਾ ਲਈ, ਇਸ ਤੋਂ ਹੇਠਾਂ ਨਾ ਲੈ ਕੇ ਜਾਣਾ।’ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ”ਤੁਸੀਂ ਸਾਡੀ ਸਲਾਹ ਨਹੀਂ ਮੰਨੀ, ਵਿਆਹ ਨਹੀਂ ਕਰਵਾਇਆ। ਅਜੇ ਸਮਾਂ ਨਹੀਂ ਲੰਘਿਆ। ਤੁਸੀਂ ਵਿਆਹ ਕਰੋ, ਅਸੀਂ ਲੋਕ ਬਾਰਾਤ ਚੱਲੀਏ।” ਉਨ੍ਹਾਂ ਕਿਹਾ, ”ਤੁਹਾਡੀ ਮੰਮੀ (ਸੋਨੀਆ ਗਾਂਧੀ) ਕਹਿੰਦੀ ਹੁੰਦੀ ਸੀ ਕਿ ਸਾਡੀ ਗੱਲ ਨਹੀਂ ਮੰਨਦਾ, ਇਸ ਦਾ ਵਿਆਹ ਕਰਵਾਓ। ਤੁਸੀਂ ਹੁਣ ਵਿਆਹ ਕਰ ਲਵੋ।” -ਪੀਟੀਆਈ
Source link
Asian Tribune Your Multilingual Newspaper covering World and local news News