Home / World / ਲਾਲੂ ਪਰਿਵਾਰ ‘ਤੇ ਸੀ.ਬੀ.ਆਈ. ਦੀ ਜਾਂਚ ਨਾਲ ਮੰਤਰੀ ਨੇ ਖੋਇਆ ਮਾਨਸਿਕ ਸੰਤੁਲਨ: ਭਾਜਪਾ

ਲਾਲੂ ਪਰਿਵਾਰ ‘ਤੇ ਸੀ.ਬੀ.ਆਈ. ਦੀ ਜਾਂਚ ਨਾਲ ਮੰਤਰੀ ਨੇ ਖੋਇਆ ਮਾਨਸਿਕ ਸੰਤੁਲਨ: ਭਾਜਪਾ

ਲਾਲੂ ਪਰਿਵਾਰ ‘ਤੇ ਸੀ.ਬੀ.ਆਈ. ਦੀ ਜਾਂਚ ਨਾਲ ਮੰਤਰੀ ਨੇ ਖੋਇਆ ਮਾਨਸਿਕ ਸੰਤੁਲਨ: ਭਾਜਪਾ

1ਪਟਨਾ—ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਿਹਾਰ ‘ਚ ਸੱਤਾਧਾਰੀ ਮਹਾਗਠਜੋੜ ਦੇ ਵੱਡੇ ਘਟਕ ਰਾਸ਼ਟਰੀ ਜਨਤਾ ਦਲ (ਰਾਜਦ) ਨੇਤਾ ਅਤੇ ਆਫਤ ਪ੍ਰਬੰਧਨ ਮੰਤਰੀ ਪ੍ਰੋ. ਚੰਦਰਸ਼ੇਖਰ ਦੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਬਾਰੇ ‘ਚ ਦਿੱਤੇ ਗਏ ਇਤਰਾਜ਼ਯੋਗ ਬਿਆਨ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਬਿਊਰੋ ਦੀ ਛਾਪੇਮਾਰੀ ਅਤੇ ਜਾਂਚ ਤੋਂ ਘਬਰਾ ਕੇ ਮੰਤਰੀ ਨੇ ਆਪਣਾ ਮਾਨਸਿਕ ਸੰਤੁਲਨ ਖੋਹ ਦਿੱਤਾ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ‘ਚ ਨੇਤਾ ਪ੍ਰਤੀਪੱਖ ਡਾ.ਪ੍ਰੇਮ ਕੁਮਾਰ ਨੇ ਕਿਹਾ ਕਿ ਪ੍ਰੋ. ਚੰਦਰਸ਼ੇਖਰ ਨੇ ਇਸ ਤਰ੍ਹਾਂ ਦੇ ਬਿਆਨ ਦੇ ਕੇ ਸੰਵਿਧਾਨਕ ਅਹੁਦੇ ਦੀ ਗਰਿਮਾ ਨੂੰ ਧੁੰਦਲਾ ਕਰ ਦਿੱਤਾ ਹੈ।
ਸੀ.ਬੀ.ਆਈ. ਵਰਗੀ ਸੰਵਿਧਾਨਕ ਸੰਸਥਾ ਦੀ ਕੁੱਤੇ ਦੀ ਤੁਲਨਾ ਕਰਨਾ ਮੰਤਰੀ ਦੇ ਮਾਨਸਿਕ ਦਿਵਾਲੀਆਪਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਿਸੇ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਤੋਂ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਸੀ.ਬੀ.ਆਈ. ਵਰਗੀ ਸਭ ਤੋਂ ਮਹੱਤਵਪੂਰਨ ਸੰਵਿਧਾਨਕ ਸੰਸਥਾ ਦੇ ਖਿਲਾਫ ਬਿਆਨ ਦੇ ਕੇ ਉਸ ਨੂੰ ਕੰਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾ.ਕੁਮਾਰ ਨੇ ਕਿਹਾ ਕਿ ਆਫਤ ਪ੍ਰਬੰਧਨ ਮੰਤਰੀ ਰਾਜਦ ਦੇ ਨੇਤਾ ਅਤੇ ਮੰਤਰੀ ਰਾਜਦ ਪ੍ਰਧਾਨ ਯਾਦਵ ਦੇ ਇਸ਼ਾਰੇ ‘ਤੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਉਹ ਰਾਜਦ ਸੁਪਰੀਮੋ ਨੂੰ ਖੁਸ਼ ਕਰਨ ਦੀ ਕੋਸ਼ਿਸ਼ ‘ਚ ਆਪਣੇ ਅਹੁਦੇ ਅਤੇ ਉਸ ਦੀ ਗਰਿਮਾ ਨੂੰ ਧੁੰਦਲਾ ਕਰ ਰਹੇ ਹਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …