Home / Punjabi News / ਲਾਪਤਾ AN-32 ‘ਚੋਂ ਸਾਰੇ ਜਵਾਨਾਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ ਬਰਾਮਦ

ਲਾਪਤਾ AN-32 ‘ਚੋਂ ਸਾਰੇ ਜਵਾਨਾਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ ਬਰਾਮਦ

ਲਾਪਤਾ AN-32 ‘ਚੋਂ ਸਾਰੇ ਜਵਾਨਾਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ ਬਰਾਮਦ

ਈਟਾਨਗਰ—ਅਰੁਣਾਚਲ ਪ੍ਰਦੇਸ਼ ‘ਚ ਕ੍ਰੈਸ਼ ਹੋਏ ਏ. ਐੱਨ-32 ਜਹਾਜ਼ ‘ਚ ਸਵਾਰ 13 ਜਵਾਨਾਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ ਬਰਾਮਦ ਕਰ ਲਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਲਾਪਤਾ ਜਹਾਜ਼ ‘ਚ ਸਵਾਰ 13 ਜਵਾਨਾਂ ‘ਚੋਂ 6 ਦੀਆਂ ਲਾਸ਼ਾਂ ਅਤੇ 7 ਦੇ ਅਵਸ਼ੇਸ਼ ਬਰਾਮਦ ਹੋਏ ਹਨ। ਬਹੁਤ ਜ਼ਿਆਦਾ ਖਰਾਬ ਮੌਸਮ ਕਾਰਨ ਜਵਾਨਾਂ ਦੀਆਂ ਲਾਸ਼ਾਂ ਲੱਭਣ ‘ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਈ ਵਾਰ ਖੋਜ ਮੁਹਿੰਮ ਵੀ ਰੋਕਣੀ ਪਈ ਸੀ।
ਦੱਸ ਦੇਈਏ ਕਿ 3 ਜੂਨ ਨੂੰ ਏ. ਐੱਨ-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਉਡਾਣ ਭਰੀ ਸੀ ਪਰ ਅੱਧੇ ਘੰਟੇ ਜਹਾਜ਼ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ‘ਚ ਹਵਾਈ ਫੌਜ ਨੇ ਇਸ ਦੇ ਕ੍ਰੈਸ਼ ਹੋਣ ਦੀ ਪੁਸ਼ਟੀ 11 ਜੂਨ ਨੂੰ ਕੀਤੀ ਸੀ। ਜਹਾਜ਼ ‘ਚ 13 ਹਵਾਈ ਫੌਜ ਦੇ ਜਵਾਨ ਸੀ। ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਟਾਟੋ ਦੇ ਉੱਤਰ-ਪੂਰਬੀ ਅਤੇ ਲਿਪੋ ਦੇ ਉੱਤਰ ‘ਚ 16 ਕਿਲੋਮੀਟਰ ਦੀ ਦੂਰੀ ‘ਤੇ ਦੇਖਿਆ ਗਿਆ ਸੀ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …