Home / World / ਲਗਾਤਾਰ ਤੀਜੀ ਵਾਰ ਬਣੇਗੀ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ : ਮਜੀਠੀਆ

ਲਗਾਤਾਰ ਤੀਜੀ ਵਾਰ ਬਣੇਗੀ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ : ਮਜੀਠੀਆ

ਲਗਾਤਾਰ ਤੀਜੀ ਵਾਰ ਬਣੇਗੀ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ : ਮਜੀਠੀਆ

3ਐਸ.ਏ.ਐਸ.ਨਗਰ -ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਲਗਾਤਾਰ ਤੀਜੀ ਵਾਰ ਸ੍ਰੋਮਣੀ ਅਕਾਲੀ  ਦਲ ਅਤੇ ਭਾਜਪਾ ਦੀ ਸਰਕਾਰ ਬਣੇਗੀ ਕਿਉਂਕਿ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਵੱਡੀ ਪੱਧਰ ਤੇ ਕੰਮ ਕੀਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਵਣ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰ: ਮਜੀਠੀਆ ਅੱਜ ਇਥੇ ਕ੍ਰਿਸਚਿਨ ਵੈਲਫੇਅਰ ਬੋਰਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਅਮਨਦੀਪ ਗਿੱਲ ਦੇ ਤਾਜਪੋਸੀ ਸਮਾਰੋਹ ਵਿੱਚ ਸਿਰਕਤ ਕਰਨ ਲਈ ਪੁੱਜੇ ਹੋਏ ਸਨ। ਉਨਾਂ੍ਹ ਕਿਹਾ ਕਿ ਕ੍ਰਿਸਚਿਨ ਵੈਲਫੇਅਰ ਬੋਰਡ ਪੰਜਾਬ ਦੇ ਕ੍ਰਿਸਚਿਨ ਭਾਈਚਾਰੇ ਲਈ ਵਰਦਾਨ ਸਾਬਤ ਹੋਵੇਗਾ
ਸ੍ਰ: ਮਜੀਠੀਆ ਨੇ ਇਸ ਮੌਕੇ ਨਵਨਿਯੁਕਤ ਚੇਅਰਮੈਨ ਸ੍ਰੀ ਅਮਨਦੀਪ ਗਿੱਲ ਨੂੰ ਆਪਣੇ ਆਹੁੱਦੇ ਦਾ ਕਾਰਜਭਾਰ ਸੰਭਾਲਣ ਦੀ ਮੁਬਾਰਕਬਾਦ ਦਿੰਦਿਆ ਕਿਹਾ ਕਿ ਉਹ ਕ੍ਰਿਸਚਿਨ ਭਾਈਚਾਰ ਦੀ ਭਲਾਈ ਲਈ ਕੰਮ ਕਰਨਗੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਤੇ ਵੀ ਖਰ੍ਹਾਂ ਉਤਰਨਗੇ। ਉਨ੍ਹਾਂ ਇਸ ਮੌਕੇ ਕਿਹਾ ਕਿ ਮੌਜੂਦਾ ਸਰਕਾਰ ਨੇ ਜਿਥੇ ਪੰਜਾਬ ਦੇ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਤੋਰਿਆ ਹੈ ਉਥੇ ਪੰਜਾਬ ਦਾ ਸਰਬਪੱਖੀ ਵਿਕਾਸ ਕਰਕੇ ਲੋਕਾਂ ਨੂੰ ਬੁਨੀਆਦੀ ਸਹੂਲਤਾਂ ਉਪਲਬੱਧ ਕਰਵਾਈਆਂ ਹਨ। ਉਨ੍ਹਾਂ ਇਸ ਮੋਕੇ ਪੱਤਰਕਾਰਾਂ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਕਿਸੇ ਨੂੰ ਵੀ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪੱਤਰਕਾਰਾਂ ਵੱਲੋਂ ਮੌੜ ਮੰਡੀ ਦੇ ਆਸੀਰਵਾਦ ਰਿਜੋਰਟ ਵਿੱਚ ਇਕ ਵਿਆਹ ਸਮਾਗਮ  ਵਿੱਚ ਗੋਲੀ ਚਲਾਉਣ ਕਾਰਨ ਹੋਈ ਆਰਕੈਸਟਰਾਂ ਕੁਲਵਿੰਦਰ ਕੌਰ ਦੀ ਮੌਤ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਵਿਆਹ ਸਮਾਗਮਾਂ ਵਿੱਚ ਕਿਸੇ ਨੂੰ ਵੀ ਅਸਲਾ ਲੈ ਕੇ ਨਹੀਂ ਜਾਣਾ ਚਾਹੀਦਾ ਜਿਸ ਤੇ ਪਹਿਲਾਂ ਹੀ ਰੋਕ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ 302 ਦਾ ਮੁੱਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ।
ਪੱਤਰਕਾਰਾਂ ਵੱਲੋਂ ਅਮਨ ਕਾਨੂੰਨੀ ਦੀ ਵਿਵਸਥਾ ਸਬੰਧੀ ਕੀਤੇ ਜਾਣ ਵਾਲੇ ਕਾਂਗਰਸ ਵੱਲੋਂ ਭੰਡੀ ਪ੍ਰਚਾਰ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਨਾਲ ਧਰੋਅ ਕਮਾਇਆ ਹੈ ਉਹ ਅਜਿਹੇ ਮਾਮਲਿਆਂ ਵਿੱਚ ਦਖਲ ਦੇ ਕੇ ਰਾਜਸੀ ਰੋਟੀਆਂ ਸੇਕਣਾ ਚਾਹੁੰਦੀ ਹੈ ਪਰੰਤੂ ਪੰਜਾਬ ਦੇ ਲੋਕ ਕਾਂਗਰਸ ਬਾਰੇ ਅਤੇ ਉਸ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਭਲੀ ਪ੍ਰਕਾਰ ਜਾਣਦੇ ਹਨ । ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਮੁੰਹ ਨਹੀਂ ਲਗਾਉੈਦੇ । ਸ੍ਰ: ਮਜੀਠੀਆ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ਤੇ ਲੜੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਲੋਕ ਪੰਜਾਬ ਦਾ ਵਿਕਾਸ ਚਾਹੁੰਦੇ ਹਨ ਨਾ ਕਿ ਵਿਨਾਸ।
ਇਸ ਮੌਕੇ ਨਵਨਿਯੁਕਤ ਚੇਅਰਮੈਨ ਕ੍ਰਿਸ਼ਚਿਨ ਵੈਲਫੇਅਰ ਬੋਰਡ ਸ੍ਰੀ ਅਮਰਦੀਪ ਗਿੱਲ ਸੁਪਾਰੀ ਵਿੰਡ ਨੇ ਕਿਹਾ ਕਿ ਜਿਸ ਭਾਵਨਾਂ ਨਾਲ ਮੋਜੂਦਾ ਸਰਕਾਰ ਨੇ ਮੈਨੂੰ ਕ੍ਰਿਸਚਿਨ ਵੈਲਫੇਅਰ ਬੋਰਡ ਦੇ ਬਤੌਰ ਚੇਅਰਮੈਨ ਦੀ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਉਹ ਕ੍ਰਿਸ਼ਚਿਨ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਹਮੇਸ਼ਾਂ ਤੱਤਪਰ ਰਹਿਣਗੇ ਅਤੇ ਕ੍ਰਿਸਚਿਨ ਭਾਈਚਾਰੇ ਦੇ ਭਲਾਈ ਕਾਰਜਾਂ ਨੂੰ ਹਮੇਸ਼ਾਂ ਪਹਿਲ ਦੇਣਗੇ। ਇਸ ਮੌਕੇ ਜਿਲਾ ਪੁਲਿਸ ਮੁੱਖੀ ਸ. ਗੁਰਪ੍ਰੀਤ ਸਿੰਘ ਭੁੱਲਰ,  ਧਾਰਮਿਕ ਆਗੂ ਬਿਸ਼ਪ ਡਾ.ਫਰੈਕੋ ਮੁਲਕਲ, ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਕਾਹਲੋ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸ੍ਰ: ਸਤਿੰਦਰ ਸਿੰਘ ਗਿੱਲ, ਅਕਾਲੀ ਆਗੂ ਕੁਲਵੰਤ ਸਿੰਘ, ਕ੍ਰਿਸਚਿਨ ਵੈਲਫੇਅਰ ਬੋਰਡ ਦੇ ਮੈਂਬਰ ਵਲਾਇਤ ਮਸੀਹ ਬੰਦੀ ਅਜਨਾਲਾ, ਡਾ. ਸਾਹਿਬ ਮਸੀਹ, ਡਾ. ਸਲਾਮਤ ਮਸੀਹ, ਪ੍ਰਤਾਪ ਭੱਟੀ, ਬਲਵਿੰਦਰ ਜੋਲ ਇਸ ਤੋਂ ਇਲਾਵਾ ਥੋਮਸ ਕਾਹਨੂੰਵਾਲ, ਲਾਲਚੰਦ, ਅਸੋਕ ਕੁਮਾਰ, ਤਰਸੇਮ ਧਾਲੀਵਾਲ, ਲਾਲ ਮਸੀਹ, ਇੰਦਰਾਜ ਮਸੀਹ, ਡਾ. ਸੁਖਸਰਬਜੀਤ ਸਿੰਘ, ਮਲਕੀਤ ਸਿੰਘ ਸਮੇਤ ਹੋਰ ਪਤੰਵਤੇ ਵੀ ਮੌਜੂਦ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …