Home / Punjabi News / ਰੈਲੀ ‘ਚ ਮਚੀ ਭੱਜ-ਦੌੜ, ਪੀ.ਐੱਮ. ਨੂੰ ਛੋਟਾ ਕਰਨਾ ਪਿਆ ਭਾਸ਼ਣ

ਰੈਲੀ ‘ਚ ਮਚੀ ਭੱਜ-ਦੌੜ, ਪੀ.ਐੱਮ. ਨੂੰ ਛੋਟਾ ਕਰਨਾ ਪਿਆ ਭਾਸ਼ਣ

ਰੈਲੀ ‘ਚ ਮਚੀ ਭੱਜ-ਦੌੜ, ਪੀ.ਐੱਮ. ਨੂੰ ਛੋਟਾ ਕਰਨਾ ਪਿਆ ਭਾਸ਼ਣ

ਕੋਲਕਾਤਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ‘ਚ ਇਕ ਜਨਸਭਾ ਨੂੰ ਸੰਬੋਧਨ ਕੀਤਾ। ਜਨਸਭਾ ਦੌਰਾਨ ਆਖਰੀ ਬਜਟ ਦੀ ਤਾਰੀਫ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਬਜਟ ਨਾਲ 12 ਕਰੋੜ ਕਿਸਾਨਾਂ ਨੂੰ ਫਾਇਦਾ ਹੋਇਆ ਹੈ। ਇਸ ਰੈਲੀ ‘ਚ ਇੰਨੀ ਭੀੜ ਸੀ ਕਿ ਭੱਜ-ਦੌੜ ਵਰਗੀ ਸਥਿਤੀ ਪੈਦਾ ਹੋਣ ਕਾਰਨ ਪੀ.ਐੱਮ. ਨੇ ਆਪਣਾ ਭਾਸ਼ਣ 14 ਮਿੰਟ ‘ਚ ਹੀ ਖਤਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ ‘ਚ ਆਏਗਾ। ਰੈਲੀ ‘ਚ ਆਈ ਭੀੜ ਨੂੰ ਦੇਖ ਕੇ ਪ੍ਰਧਾਨ ਮੰਤਰੀ ਨੇ ਕਿਹਾ,”ਭੀੜ ਦੇਖ ਕੇ ਸਮਝ ਆ ਰਿਹਾ ਹੈ ਕਿ ਦੀਦੀ ਹਿੰਸਾ ‘ਤੇ ਕਿਉਂ ਉਤਰ ਆਈ ਹੈ। ਸਾਡੇ ਪ੍ਰਤੀ ਬੰਗਾਲ ਦੀ ਜਨਤਾ ਦੇ ਪਿਆਰ ਤੋਂ ਡਰ ਕੇ ਲੋਕਤੰਤਰ ਦੇ ਬਚਾਅ ਦਾ ਨਾਟਕ ਕਰਨ ਵਾਲੇ ਲੋਕ ਨਿਰਦੋਸ਼ ਲੋਕਾਂ ਦਾ ਕਤਲ ਕਰਨ ‘ਤੇ ਲੱਗੇ ਹੋਏ ਹਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …