Home / Punjabi News / ਰਿਮੋਟ ਵੋਟਿੰਗ ਮਸ਼ੀਨ ’ਤੇ ਸਿਆਸੀ ਦਲਾਂ ਨਾਲ ਚੋਣ ਕਮਿਸ਼ਨ ਦਾ ਵਿਚਾਰ-ਵਟਾਂਦਰਾ ਸ਼ੁਰੂ

ਰਿਮੋਟ ਵੋਟਿੰਗ ਮਸ਼ੀਨ ’ਤੇ ਸਿਆਸੀ ਦਲਾਂ ਨਾਲ ਚੋਣ ਕਮਿਸ਼ਨ ਦਾ ਵਿਚਾਰ-ਵਟਾਂਦਰਾ ਸ਼ੁਰੂ

ਨਵੀਂ ਦਿੱਲੀ, 16 ਜਨਵਰੀ

ਪਰਵਾਸੀ ਮਜ਼ਦੂਰਾਂ ਲਈ ਰਿਮੋਟ ਵੋਟਿੰਗ ਮਸ਼ੀਨਾਂ ਸ਼ੁਰੂ ਕਰਨ ਦੀ ਤਜਵੀਜ਼ ਦਾ ਵੱਖ-ਵੱਖ ਪਾਰਟੀਆਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਚੋਣ ਕਮਿਸ਼ਨ ਨੇ ਅੱਜ ਇਸ ਸਿਆਸੀ ਤੌਰ ‘ਤੇ ਸੰਵੇਦਨਸ਼ੀਲ ਵਿਸ਼ੇ ‘ਤੇ ਵੱਖ-ਵੱਖ ਪਾਰਟੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਟਿੱਪਣੀ ਤੋਂ ਬਾਅਦ ਕਮਿਸ਼ਨ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਆਰਵੀਐੱਮ) ਦਾ ਪ੍ਰਦਰਸ਼ਨ ਕਰੇਗਾ। ਚੋਣ ਕਮਿਸ਼ਨ ਨੇ ਇੱਥੇ ਰਿਮੋਟ ਵੋਟਿੰਗ ਮਸ਼ੀਨਾਂ ਦੇ ਪ੍ਰਦਰਸ਼ਨ ਲਈ ਅੱਠ ਰਾਸ਼ਟਰੀ ਪਾਰਟੀਆਂ ਅਤੇ 57 ਮਾਨਤਾ ਪ੍ਰਾਪਤ ਰਾਜ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਹੈ।


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …