ਸਿੰਗਾਪੁਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚਸੀਏਨ ਲੂੰਗ ਅਤੇ ਦੇਸ਼ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਰਾਹੁਲ ਨਾਲ ਕਾਂਗਰਸ ਨੇਤਾ ਮਿਲਿੰਦ ਦੇਵੜਾ ਅਤੇ ਦੂਰ ਸੰਚਾਰ ਉਦਯੋਗਪਤੀ ਸੈਮ ਪਿਤਰੋਡਾ ਵੀ ਸਨ। ਰਾਹੁਲ ਗਾਂਧੀ ਨੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਥਾਰਮੈਨਸ਼ਣ ਮੁਗਰਤਨਮ ਨਾਲ ਵੀ ਮੁਲਾਕਾਤ ਕੀਤੀ। ਇਸ ਸਮੇਂ ਰਾਹੁਲ ਗਾਂਧੀ ਤਿੰਨ ਦਿਨ ਦੀ ਸਿੰਗਾਪੁਰ ਅਤੇ ਮਲੇਸ਼ੀਆ ਦੀ ਯਾਤਰਾ ‘ਤੇ ਹਨ। ਇਸ ਦੌਰਾਨ ਉਹ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨਾਲ ਵੀ ਮੁਲਾਕਾਤ ਕਰਨਗੇ। ਆਪਣੀ ਯਾਤਰਾ ਦੌਰਾਨ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ।
ਰਾਹੁਲ ਗਾਂਧੀ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ,”ਸੈਮ ਪਿਤਰੋਡਾ ਅਤੇ ਮਿਲਿੰਦ ਦੇਵੜਾ ਦੇ ਨਾਲ ਸ਼ੁੱਕਰਵਾਰ ਸਵੇਰੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚਸੀਏਨ ਨਾਲ ਮੁਲਾਕਾਤ ਚੰਗੀ ਰਹੀ।” ਇਸ ਸੰਬੰਧ ਵਿਚ ਦੇਵੜਾ ਨੇ ਵੀ ਇਕ ਟਵੀਟ ਕੀਤਾ। ਰਾਹੁਲ ਗਾਂਧੀ ਨੇ ਕੱਲ ਆਪਣੀ ਸਿੰਗਾਪੁਰ ਯਾਤਰਾ ਦੀ ਸ਼ੁਰੂਆਤ ਭਾਰਤੀ ਕਾਰੋਬਾਰੀਆਂ ਨੂੰ ਸੰਬੋਧਿਤ ਕਰਨ ਨਾਲ ਕੀਤੀ।
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …