Home / Punjabi News / ਰਾਹੁਲ ਗਾਂਧੀ ਦਾ ਅਮੇਠੀ ਦੇ ਮਦਰੱਸੇ ‘ਚ ਲੰਚ ਬਣਿਆ ਚਰਚਾ ਦਾ ਵਿਸ਼ਾ

ਰਾਹੁਲ ਗਾਂਧੀ ਦਾ ਅਮੇਠੀ ਦੇ ਮਦਰੱਸੇ ‘ਚ ਲੰਚ ਬਣਿਆ ਚਰਚਾ ਦਾ ਵਿਸ਼ਾ

ਰਾਹੁਲ ਗਾਂਧੀ ਦਾ ਅਮੇਠੀ ਦੇ ਮਦਰੱਸੇ ‘ਚ ਲੰਚ ਬਣਿਆ ਚਰਚਾ ਦਾ ਵਿਸ਼ਾ

ਗੁਜਰਾਤ— ਗੁਜਰਾਤ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਸ਼ਿਵਭਗਤ’ ਦੇ ਰੂਪ ‘ਚ ਨਜ਼ਰ ਆਏ। ਉਨ੍ਹਾਂ ਨੇ ਸੋਮਨਾਥ ਮੰਦਰ ਸਮੇਤ ਹੀ ਤਮਾਮ ਮੰਦਰਾਂ ਦੇ ਦਰਸ਼ਨ ਕੀਤੇ। ਕੁਝ ਮਹੀਨੇ ਪਹਿਲਾਂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਪਹੁੰਚੇ ਤਾਂ ਉਨ੍ਹਾਂ ਨੇ ਰਾਏਬਰੇਲੀ ਦੇ ਚੁਰਵਾ ‘ਚ ਹਨੂੰਮਾਨ ਮੰਦਰ ‘ਚ ਦਰਸ਼ਨ ਕੀਤੇ। ਹੁਣ ਰਾਹੁਲ ਗਾਂਧੀ ਇਕ ਵਾਰ ਫਿਰ 4 ਜੁਲਾਈ ਤੋਂ 2 ਦਿਨ ਲਈ ਅਮੇਠੀ ਦੌਰੇ ‘ਤੇ ਹਨ। ਦੌਰੇ ਦੇ ਪਹਿਲੇ ਦਿਨ ਰਾਹੁਲ ਗਾਂਧੀ ਨੇ ਕਿਸੇ ਮੰਦਰ ‘ਚ ਦਰਸ਼ਨ ਤਾਂ ਨਹੀਂ ਕੀਤਾ ਪਰ ਇਕ ਮਦਰੱਸੇ ‘ਚ ਲੰਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਿਲਚਸਪ ਗੱਲ ਇਹ ਹੈ ਕਿ ਲੱਗਭਗ 10 ਸਾਲ ਪਹਿਲਾਂ ਪ੍ਰਿਯੰਕਾ ਗਾਂਧੀ ਨਾਲ ਉਨ੍ਹਾਂ ਨੇ ਕਿਸੇ ਜਗ੍ਹਾ ਲੰਚ ਕੀਤਾ ਸੀ ਪਰ ਉਸ ਸਮੇਂ ਇਥੇ ਮਦਰੱਸੇ ਨਹੀਂ ਬਾਗ ਸੀ। ਉਸ ਰਾਹੁਲ ਗਾਂਧੀ ਦੇ ਕਈ ਕਿਲੋਮੀਟਰ ਦੀ ਯਾਤਰਾ ‘ਤੇ ਖਾਸ ਤੌਰ ‘ਤੇ ਲੰਚ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਅਮੇਠੀ ਦੌਰੇ ‘ਤੇ ਬੁੱਧਵਾਰ ਨੂੰ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਭ ਨਾਲ ਪਹਿਲਾਂ ਫੁਰਸਤਗੰਜ ‘ਚ ਕਾਰਜਕਰਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਵਰਕਰਾਂ ਲਈ ਸ਼ਕਤੀ ਪ੍ਰੋਜੈਕਟ ਲਾਂਚ ਕੀਤਾ। ਇਸ ਤੋਂ ਬਾਅਦ ਉਹ ਸਿੱਧੇ ਜਾਇਸ ਦੇ ਢਿੰਗਾਈ ਪਿੰਡ ਰਵਾਨਾ ਹੋ ਗਏ। ਇਥੇ ਉਹ ਕਿਸਾਨ ਅਬੁਦੱਲ ਸੱਤਾਰ ਦੇ ਘਰ ਪਹੁੰਚੇ। ਉਥੇ ਉਨ੍ਹਾਂ ਨੇ ਘਰਦਿਆਂ ਨਾਲ ਮੁਲਾਕਾਤ ਕਰਕੇ ਸ਼ੌਕ ਸੰਵੇਦਨਾ ਪ੍ਰਗਟ ਕੀਤੀ। ਇਸ ਨਾਲ ਹੀ ਰਾਹੁਲ ਗਾਂਧੀ ਨੇ ਕਿਸਾਨ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ।
ਦਰਅਸਲ, ਮਈ ‘ਚ ਜਾਇਸ ਮੰਡੀ ‘ਚ ਕਣਕ ਵੇਚਣ ਗਏ ਕਿਸਾਨ ਅਬਦੁੱਲ ਸੱਤਾਰ ਦੀ ਕਈ ਦਿਨਾਂ ਤੱਕ ਉਡੀਕ ਤੋਂ ਬਾਅਦ ਮੌਤ ਹੋ ਗਈ ਸੀ। ਪਤਾ ਲੱਗਿਆ ਸੀ ਕਿ ਅਧਿਕਾਰੀਆਂ ਦੇ ਮਨਮਾਨੀਆਂ ਵਾਲੇ ਰਵੱਈਏ ਕਾਰਨ ਕਿਸਾਨ ਦੇ ਕਣਕ ਦੀ ਕਈ ਦਿਨਾਂ ਤੱਕ ਖਰੀਦ ਨਹੀਂ ਹੋ ਸਕੀ ਸੀ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ ਸੀ।
ਇਸ ਦੇ ਬਾਵਜੂਦ ਰਾਹੁਲ ਗਾਂਧੀ ਦੁਨੀ ਦੇ ਪੁਰਵਾ ਪਿੰਡ ਪਹੁੰਚੇ। ਇਥੇ ਪਿੰਡ ‘ਚ ਸਥਿਤ ਮਦਰੱਸਾ ਫ਼ਾਤਿਮਤੁਲ ਕੁਬਰਾ ‘ਚ ਰਾਹੁਲ ਗਾਂਧੀ ਨੇ ਲੰਚ ਕੀਤਾ। ਤਿਲੋਈ ਵਿਧਾਨਸਭਾ ‘ਚ ਸਥਿਤ ਇਸ ਪਿੰਡ ਦੇ ਲੋਕਾਂ ਨੇ ਦੱਸਿਆ ਕਿ 10 ਸਾਲ ਪਹਿਲਾਂ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਨਾਲ ਇੱਥੇ ਆਏ ਸਨ। ਪਿੰਡ ਵਾਲਿਆਂ ਨੇ ਦੱਸਿਆ ਕਿ ਜਿਥੇ ਇਸ ਸਮੇਂ ਮਦਰੱਸਾ ਹੈ, ਉਸ ਸਮੇਂ ਬਾਗ ਹੋਇਆ ਕਰਦਾ ਸੀ, ਦੋਵਾਂ ਨੇ ਇਥੇ ਲੰਚ ਕੀਤਾ ਸੀ। ਹੁਣ ਦੁਬਾਰਾ ਇਸ ਜਗ੍ਹਾ ਤੋਂ ਰਾਹੁਲ ਗਾਂਧੀ ਦੇ ਆਉਣ ਅਤੇ ਮਦਰੱਸੇ ‘ਚ ਲੰਚ ਕਰਨ ਨੂੰ ਲੈ ਕੇ ਪਿੰਡ ‘ਚ ਕਾਫੀ ਤਰ੍ਹਾਂ ਦੀ ਚਰਚਾ ਰਹੀ। ਪਿੰਡ ਦੇ ਨਿਵਾਸੀ ਫੌਜਦਾਰ ਦੱਸਦੇ ਹਨ ਕਿ 10-15 ਸਾਲ ਪਹਿਲਾਂ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਨਾਲ ਆਏ ਸਨ। ਅੱਜ ਵੀ ਆਏ ਹਨ, ਹੁਣ ਵੀ ਮਦਰੱਸੇ ‘ਚ ਖਾਣਾ ਖਾ ਰਹੇ ਹਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …