Home / World / ਰਾਮ ਰਹੀਮ ਦੀ ਸੁਰੱਖਿਆ ‘ਚ ਫੇਰਬਦਲ

ਰਾਮ ਰਹੀਮ ਦੀ ਸੁਰੱਖਿਆ ‘ਚ ਫੇਰਬਦਲ

ਰਾਮ ਰਹੀਮ ਦੀ ਸੁਰੱਖਿਆ ‘ਚ ਫੇਰਬਦਲ

2ਰੋਹਤਕ: ਹਰਿਆਣਾ ਦੀ ਰੋਹਤਕ ਵਿਖੇ ਸੁਨਾਰਿਆ ਜੇਲ੍ਹ ਵਿਚ ਬੰਦ ਡੇਰਾ ਪ੍ਰਮੁੱਖ ਰਾਮ ਰਹੀਮ ਦੀ ਸੁਰੱਖਿਆ ਵਿਚ ਫੇਰਬਦਲ ਕੀਤਾ ਗਿਆ ਹੈ| ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਸੈੱਲ ਵਿਚ ਬਾਬਾ ਪਿਛਲੇ ਇਕ ਹਫਤੇ ਤੋਂ ਰਹਿ ਰਿਹਾ ਸੀ ਉਸ ਵਿਚ ਵੀ ਤਬਦੀਲੀ ਕੀਤੀ ਗਈ ਹੈ| ਇਸ ਦੇ ਨਾਲ ਹੀ ਜੇਲ੍ਹ ਵਿਚ ਸੁਰੱਖਿਆ ਇੰਨੀ ਵਧਾ ਦਿੱਤੀ ਗਈ ਹੈ ਕਿ ਰੋਹਤਕ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜੇਲ੍ਹ ਦੇ ਅੰਦਰ ਦਾਖਲ ਨਹੀਂ ਹੋ ਸਕਦਾ|
ਦੂਸਰੇ ਪਾਸੇ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਬੰਦ ਲਗਪਗ ਡੇਢ ਹਜ਼ਾਰ ਹੋਰ ਕੈਦੀਆਂ ਨੂੰ ਵੀ ਉਨ੍ਹਾਂ ਦੇ ਪਰਿਵਾਰਾਂ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ| ਇਸ ਕਾਰਨ ਇਨ੍ਹਾਂ ਕੈਦੀਆਂ ਦੇ ਪਰਿਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ| ਹਾਲਾਂਕਿ ਇਹ ਹਾਲਾਤ ਕਦੋਂ ਤੱਕ ਬਣੇ ਰਹਿਣਗੇ ਇਸ ਸਬੰਧੀ ਜੇਲ੍ਹ ਅਧਿਕਾਰੀ ਚੁੱਪ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …