Home / World / ਰਾਜਸਭਾ ਮਤਦਾਨ ਤੋਂ ਪਹਿਲੇ ਸੀ.ਐਮ ਯੋਗੀ ਨੇ ਬੁਲਾਈ ਵਿਧਾਇਕਾਂ ਦੀ ਬੈਠਕ

ਰਾਜਸਭਾ ਮਤਦਾਨ ਤੋਂ ਪਹਿਲੇ ਸੀ.ਐਮ ਯੋਗੀ ਨੇ ਬੁਲਾਈ ਵਿਧਾਇਕਾਂ ਦੀ ਬੈਠਕ

ਰਾਜਸਭਾ ਮਤਦਾਨ ਤੋਂ ਪਹਿਲੇ ਸੀ.ਐਮ ਯੋਗੀ ਨੇ ਬੁਲਾਈ ਵਿਧਾਇਕਾਂ ਦੀ ਬੈਠਕ

ਨਵੀਂ ਦਿੱਲੀ— 23 ਮਾਰਚ ਨੂੰ ਯੂ.ਪੀ ਦੀਆਂ 10 ਰਾਜਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾ ਤੋਂ ਪਹਿਲੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਵਿਧਾਇਕਾਂ ਦੀ ਬੈਠਕ ਬੁਲਾਈ ਹੈ। ਇਹ ਬੈਠਕ ਸੀ.ਐਮ ਯੋਗੀ ਦੇ 5 ਕਾਲੀਦਾਸ ਸਰਕਾਰੀ ਘਰ ‘ਤੇ ਬੁੱਧਵਾਰ ਨੂੰ ਹੋਵੇਗੀ। ਬੀ.ਜੇ.ਪੀ ਵਿਧਾਨਮੰਡਲ ਦਲ ਵੀ 9ਵੇਂ ਉਮੀਦਵਾਰ ਲਈ ਰਣਨੀਤੀ ਤੈਅ ਕਰੇਗਾ।
ਵਿਧਾਇਕਾਂ ਦੀ ਸੰਖਿਆ ਮੁਤਾਬਕ ਭਾਜਪਾ ਦੇ 8 ਅਤੇ ਸਪਾ ਦੇ 1 ਉਮੀਦਵਾਰ ਦਾ ਜਿੱਤਣਾ ਤੈਅ ਹੈ। ਸਪਾ ਦੇ ਬਾਕੀ 10 ਵਿਧਾਇਕਾਂ, ਕਾਂਗਰਸ ਦੇ 7 ਅਤੇ ਰਾਸ਼ਟਰੀ ਲੋਕਦਲ ਦੇ ਇਕ ਮਾਤਰ ਵਿਧਾਇਕ ਦਾ ਸਮਰਥਨ ਮਿਲਦਾ ਹੈ ਤਾਂ ਬਸਪਾ ਉਮੀਦਵਾਰ ਵੀ ਜਿੱਤ ਸਕਦਾ ਹੈ। ਵਿਧਾਨਸਭਾ ‘ਚ ਸੰਖਿਆ ਬਲ ਦੇ ਹਿਸਾਬ ਨਾਲ ਭਾਜਪਾ 8ਸੀਟਾਂ ‘ਤੇ ਆਸਾਨੀ ਨਾਲ ਜਿੱਤ ਦਰਜ ਕਰ ਸਕਦਾ ਹੈ ਅਤੇ ਉਸ ਦੇ ਕੋਲੋਂ 28 ਵੋਟ ਬਾਕੀ ਰਹਿਣਗੀਆਂ, ਕਿਉਂਕਿ ਐਨ.ਡੀ.ਏ ਗਠਜੋੜ ਕੋਲ 324 ਮਤਦਾਤਾ ਹਨ। ਇਸੀ ਪ੍ਰਕਾਰ ਸਪਾ ਦੇ ਕੋਲ ਇਕ ਸੀਟ ਜਿੱਤਣ ਲਈ ਬਹੁਮਤ ਹੈ। ਉਸ ਦੇ ਕੋਲ 47 ਵਿਧਾਇਕ ਹਨ ਅਤੇ ਇਕ ਸੀਟ ਜਿੱਤਣ ਦੇ ਬਾਅਦ 10 ਵੋਟਾਂ ਬਾਕੀ ਰਹਿਣਗੀਆਂ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …