Home / World / ਰਾਜਧਾਨੀ ‘ਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਕਰਦੀ ਪ੍ਰਦਰਸ਼ਨੀ ਵੇਖਣ ਉਮੜੇ ਸੈਂਕੜੇ ਲੋਕ

ਰਾਜਧਾਨੀ ‘ਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਕਰਦੀ ਪ੍ਰਦਰਸ਼ਨੀ ਵੇਖਣ ਉਮੜੇ ਸੈਂਕੜੇ ਲੋਕ

ਰਾਜਧਾਨੀ ‘ਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਕਰਦੀ ਪ੍ਰਦਰਸ਼ਨੀ ਵੇਖਣ ਉਮੜੇ ਸੈਂਕੜੇ ਲੋਕ

4ਨਵੀਂ ਦਿੱਲੀ :  ਦਿੱਲੀ ਦੇ ਸੈਂਕੜੇ ਲੋਕ ਅੱਜ ਕਨਾਟ ਪਲੇਸ ਵਿਖੇ ਉਸ ਪ੍ਰਦਰਸ਼ਨੀ ਨੂੰ ਵੇਖਣ ਤੇ ਇਸਦੀ ਹਮਾਇਤ ‘ਚ ਪਹੁੰਚੇ ਜਿਸਦਾ ਮਕਸਦ ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਵਿਚ ਹਮਾਇਤ ਜੁਟਾਉਣਾ ਹੈ। ਇਹ ਪ੍ਰਦਰਸ਼ਨੀ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਗਾਈ ਗਈ ਹੈ ਤੇ ਉਹਨਾਂ ਨੇ ਇਹ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਸਮਰਪਿਤ ਕੀਤੀ ਹੈ ਜਿਸਨੇ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਦਾ ਵਿਰੋਧ ਕਰਨ ਮਗਰੋਂ ਹੋਏ ਇਕ ਕਾਤਲਾਨਾ ਹਮਲੇ ਵਿਚ ਆਪਣੀ ਜਾਨ ਗੁਆ ਲਈ।
ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ. ਨੇ ਇਸ ਮੁਹਿੰਮ  ਅਤੇ ਸ੍ਰ ਸਿਰਸਾ ਵੱਲੋਂ ਕੀਤੀ ਪਹਿਲਕਦਮੀ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਹੁੱਕਾ ਬਾਰਜ਼ ਸਾਡੇ ਸਮਾਜ ਲਈ ਬੇਹੱਦ ਮਾੜੀਆਂ ਹਨ ਤੇ ਅਸੀਂ ਇਸ ਮੁਹਿੰਮ ਦੀ ਹਮਾਇਤ ਕਰਦਿਆਂ ਯਕੀਨੀ ਬਣਾਵਾਂਗੇ ਕਿ ਰਾਜਧਾਨੀ ਵਿਚ ਇਹਨਾਂ ਉਪਰ ਪਾਬੰਦੀ ਲੱਗੇ।
ਇਸ ਮੌਕੇ ਡੀ ਐਸ ਜੀ ਐਮ ਸੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਪਹਿਲੀ ਵਾਰ ਸਮਾਜਿਕ ਤਾਣੇ ਬਾਣੇ ਨੂੰ ਢਹਿ ਢੇਰੀ ਕਰ ਰਹੇ ਕਾਰਨਾਂ ਦੇ ਵਿਰੋਧ ਵਿਚ ਸਾਂਝੇ ਯਤਨ ਵਾਸਤੇ ਹਮਾਇਤ ਜੁਟਾਉਣ ਲਈ ਇਹ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੁੱਕਾ ਬਾਰਜ਼ ਰਾਸ਼ਟਰੀ ਰਾਜਧਾਨੀ ਦੇ ਨੌਜਵਾਨਾਂ ਨੂੰ ਤਬਾਹ ਕਰ ਰਹੀਆਂ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਤੇ ਉਸਨੂੰ ਨੌਜਵਾਨਾਂ ਨੂੰ ਬਚਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਪਹਿਲਕਦਮੀ ਹੋ ਗਈ ਹੈ ਤੇ ਅਸੀਂ ਉਹਨਾਂ ਸੈਂਕੜੇ ਲੋਕਾਂ ਦੇ ਧੰਨਵਾਦੀ ਹਾਂ ਜਿਹਨਾਂ ਨੇ ਮੌਕੇ ‘ਤੇ ਪਹੁੰਚ ਕੇ ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਦੀ ਹਮਾਇਤ ਕੀਤੀ ਹੈ।
ਉਹਨਾਂ ਕਿਹਾ ਕਿ ਪ੍ਰਦਰਸ਼ਨੀ ਦਾ ਮੰਤਵ ਹੁੱਕਾ ਪੀਣ ਦੇ ਮਾਰੂ ਪ੍ਰਭਾਵ ਬਾਰੇ ਸੰਦੇਸ਼ ਦੇਣਾ ਹੈ ਤੇ ਇਸਦਾ ਮੁੱਖ ਉਦੇਸ਼ ਦਿੱਲੀ ਵਿਚ ਹੁੱਕਾ ਬਾਰਜ਼ ‘ਤੇ ਮੁਕੰਮਲ ਪਾਬੰਦੀ ਦੀ ਮੰਗ ਵਿਚ ਸਮਰਥਨ ਜੁਟਾਉਣਾ ਹੈ।
ਉਹਨਾਂ ਹੋਰ ਕਿਹਾ ਕਿ ਹੁੱਕਾ ਪੀਣਾ ਸਿਗਰਟ ਪੀਣ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ। ਉਹਨਾਂ ਦੱਸਿਆ ਕਿ ਇਕ ਸੈਸ਼ਨ ਵਿਚ ਹੀ ਇਕ ਵਿਅਕਤੀ 150 ਸਿਗਰਟਾਂ ਜਿੰਨਾ ਨਸ਼ਾ ਅੰਦਰ ਖਿੱਚ ਲੈਂਦਾ ਹੈ। ਉਹਨਾਂ ਕਿਹਾ ਕਿ 13 ਤੋਂ 15 ਸਾਲ ਦੀ ਉਮਰ ਦੇ ਅਲੜ ਨੌਜਵਾਨ ਹੁੱਕਾ ਪੀਣ ਦੇ ਸਭ ਤੋਂ ਵੱਧ ਆਦਿ ਹਨ ਤੇ ਬਹੁਤ ਮੰਦਭਾਗੀ ਗੱਲ ਹੈ ਕਿ ਹਰ ਰੋਜ਼ 2500 ਵਿਅਕਤੀ ਇਸ ਆਦਤ ਦੇ ਕਾਰਨ ਮੌਤ ਦੇ ਮੂੰਹ ਵਿਚ ਪੈ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਪਹਿਲਾਂ ਹੀ ਆਪਣੇ ਰਾਜਾਂ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਲਗਾ ਚੁੱਕੇ ਹਨ।
ਉਹਨਾਂ ਦੱਸਿਆ ਕਿ ਸਮਾਜ ਦੀਆ ਕਈ ਅਹਿਮ ਹਸਤੀਆ ਜਿਹਨਾਂ ਵਿਚ ਜਨਰਲ ਜੇ ਜੇ ਸਿੰਘ ਸਾਬਕਾ ਮੁਖੀ ਭਾਰਤੀ ਫੌਜ, ਮਨੋਜ ਤਿਵਾੜੀ ਐਮ ਪੀ ਅਤੇ ਪ੍ਰਧਾਨ ਦਿੱਲੀ ਭਾਜਪਾ, ਕੇ ਟੀ ਐਸ ਤੁਲਸੀ ਵਕੀਲ ਤੇ ਐਮ ਪੀ, ਪਰਵੇਸ਼ ਸਾਹਿਬ ਸਿੰਘ ਵਰਮਾ ਐਮ ਪੀ, ਮਹੇਸ਼ ਗਿਰੀ ਐਮ ਪੀ, ਵਿਕਰਮਜੀਤ ਸਿੰਘ ਸਾਹਨੀ ਪਦਮਸ੍ਰੀ ਤੇ ਅੰਜਨਾ ਓਮ ਕਸ਼ਯਪ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਨੇ ਦਿੱਲੀ ਵਿਚ ਹੁੱਕਾ ਬਾਰਜ਼ ਦੇ ਖਿਲਾਫ ਮੁਹਿੰਮ  ਸ਼ੁਰੂ ਕਰਨ ਤੇ ਇਸਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਅਰਜੁਨ ਐਵਾਰਡੀ ਤੇ ਰਾਸ਼ਟਰ ਮੰਡਲ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਸ੍ਰੀ ਮਨਦੀਪ ਜਾਂਗੜਾ ਨੇ ਵੀ ਇਸ ਮੁਹਿੰਮ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ  ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਜਸਮੀਨ ਸਿੰਘ ਨੋਨੀ, ਮਨਜੀਤ ਸਿੰਘ ਔਲਖ, ਬੀਬੀ ਰਣਜੀਤ ਕੌਰ, ਦਲਜੀਤ ਸਿੰਘ ਰਾਣਾ, ਸਰਬਜੀਤ ਸਿੰਘ ਵਿਰਕ, ਰਮਿੰਦਰ ਸਿੰਘ ਸਵੀਟਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਜਸਪ੍ਰੀਤ ਸਿੰਘ ਵਿੱਕੀ ਮਾਨ, ਹਰਜੀਤ ਸਿੰਘ ਬੇਦੀ, ਜਗਮੋਹਨ ਸਿੰਘ ਸ਼ੇਰੂ ਤੇ ਪਰਵਿੰਦਰ ਸਿੰਘ ਆਹੂਜਾ ਵੀ ਹਾਜ਼ਰ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …