Home / Punjabi News / ਯੂ. ਏ. ਈ. ਵਲੋਂ ਪੀ. ਐੱਮ. ਮੋਦੀ ਦਾ ਸਨਮਾਨ ਵੱਡੀ ਉਪਲੱਬਧੀ : ਅੰਬੈਸਡਰ

ਯੂ. ਏ. ਈ. ਵਲੋਂ ਪੀ. ਐੱਮ. ਮੋਦੀ ਦਾ ਸਨਮਾਨ ਵੱਡੀ ਉਪਲੱਬਧੀ : ਅੰਬੈਸਡਰ

ਯੂ. ਏ. ਈ. ਵਲੋਂ ਪੀ. ਐੱਮ. ਮੋਦੀ ਦਾ ਸਨਮਾਨ ਵੱਡੀ ਉਪਲੱਬਧੀ : ਅੰਬੈਸਡਰ

ਦੁਬਈ— ਸੰਯੁਕਤ ਅਰਬ ਅਮੀਰਾਤ ‘ਚ ਭਾਰਤੀ ਰਾਜਦੂਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23-24 ਅਗਸਤ ਨੂੰ ਹੋਣ ਵਾਲੀ ਯਾਤਰਾ ਦੋ-ਪੱਖੀ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਇਕ ਹੋਰ ਉਪਲੱਬਧੀ ਹੋਵੇਗੀ ਅਤੇ ਭਾਰਤੀ ਭਾਈਚਾਰਾ ਇਸ ਨੂੰ ਲੈ ਕੇ ਉਤਸ਼ਾਹਤ ਹੈ। ਮੋਦੀ 23-24 ਅਗਸਤ ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ‘ਤੇ ਰਹਿਣਗੇ। ਮੋਦੀ ਜੀ ਨੂੰ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਜਾਇਦ’ ਨਾਲ ਸਨਮਾਨਤ ਕੀਤਾ ਜਾਵੇਗਾ।
ਯੂ. ਏ. ਈ. ‘ਚ ਭਾਰਤ ਦੇ ਰਾਜਦੂਤ ਨਵਦੀਪ ਸਿੰਘ ਸੂਰੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਭਾਰਤੀ ਭਾਈਚਾਰਾ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਲੈ ਕੇ ਉਤਸ਼ਾਹਤ ਹਨ। ਉਨ੍ਹਾਂ ਕਿਹਾ,”ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਸਾਡੀ ਦੋ-ਪੱਖੀ ਵਪਾਰਕ ਰਣਨੀਤਕ ਸਾਂਝੇਦਾਰੀ ਲਈ ਇਕ ਹੋਰ ਉਪਲੱਬਧੀ ਹੋਵੇਗੀ। ਉਨ੍ਹਾਂ ਨੂੰ ਯੂ. ਏ. ਈ. ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਵੀ ਸਨਮਾਨਤ ਕੀਤਾ ਜਾਵੇਗਾ।”
ਇਸ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਬੰਧਾਂ ਨੂੰ ਵਧਾਉਣ ਲਈ ਮੋਦੀ ਜੀ ਨੂੰ ਦੇਸ਼ ਦੇ ਸਰਵ ਉੱਚ ਨਾਗਰਿਕ ਸਨਮਾਨ ‘ਆਰਡਰ ਆਫ ਜਾਇਦ’ ਨਾਲ ਨਵਾਜਿਆ ਜਾਵੇਗਾ। ਮੋਦੀ ਆਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ ਅਤੇ ਆਪਸੀ ਹਿੱਤਾਂ ਦੇ ਦੋ-ਪੱਖੀ, ਖੇਤਰੀ ਅਤੇ ਕੌਮਾਂਤਰੀ ਮਾਮਲਿਆਂ ‘ਤੇ ਚਰਚਾ ਕਰਨਗੇ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …