ਨਵੀਂ ਦਿੱਲੀ, 30 ਜੂਨ
ਉੱਤਰਾਖੰਡ ਸਰਕਾਰ ਵੱਲੋਂ ਸਾਂਝੇ ਸਿਵਲ ਕੋਡ(ਯੂਸੀਸੀ) ਬਾਰੇ ਕਾਇਮ ਕੀਤੀ ਕਮੇਟੀ ਦੀ ਮੁਖੀ ਤੇ ਸਾਬਕਾ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨੇ ਕਿਹਾ ਹੈ ਕਿ ਰਾਜ ਲਈ ਤਜਵੀਜ਼ਸ਼ੁਦਾ ਯੂਸੀਸੀ ਦਾ ਖਰੜਾ ਤਿਆਰ ਹੈ ਤੇ ਇਹ ਛੇਤੀ ਸੂਬਾ ਸਰਕਾਰ ਨੂੰ ਸੌਂਪਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਖਰੜਾ ਰਿਪੋਰਟ ਤਿਆਰ ਕਰਨ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ ਗਿਆ, 2 ਲੱਖ ਤੋਂ ਵੱਧ ਸੁਝਾਅ ਮਿਲੇ ਹਨ ਤੇ 20,000 ਲੋਕਾਂ ਨਾਲ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਤਿਆਰ ਕਰਨ ਵੇਲੇ ਕਮੇਟੀ ਨੂੰ ਨਾਮਾਤਰ ਵਿਰੋਧ ਨਜ਼ਰ ਆਇਆ ਪਰ ਭਾਰੀ ਸਮਰਥਨ ਮਿਲਿਆ ਹੈ। ਇਸ ਨਾਲ ਦੇਸ਼ ਦਾ ਧਰਮ ਨਿਰਪੱਖ ਤਾਣਾ-ਬਾਣਾ ਮਜ਼ਬੂਤ ਹੋਵੇਗਾ।
Source link
Asian Tribune Your Multilingual Newspaper covering World and local news News