Home / Punjabi News / ਯਮਨ ਦੀ ਰਾਜਧਾਨੀ ’ਚ ਵਿੱਤੀ ਮਦਦ ਵੰਡਣ ਮੌਕੇ ਭਗਦੜ ਮਚਣ ਕਾਰਨ 78 ਮੌਤਾਂ

ਯਮਨ ਦੀ ਰਾਜਧਾਨੀ ’ਚ ਵਿੱਤੀ ਮਦਦ ਵੰਡਣ ਮੌਕੇ ਭਗਦੜ ਮਚਣ ਕਾਰਨ 78 ਮੌਤਾਂ

ਸਨਾ, 20 ਅਪਰੈਲ

ਯਮਨ ਦੀ ਰਾਜਧਾਨੀ ਸਨਾ ਵਿਚ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਵਿੱਤੀ ਸਹਾਇਤਾ ਵੰਡਣ ਦੇ ਸਮਾਗਮ ਵਿਚ ਦੇਰ ਰਾਤ ਮਚੀ ਭਗਦੜ ਕਾਰਨ ਘੱਟ ਤੋਂ ਘੱਟ 78 ਵਿਅਕਤੀਆਂ ਦੀ ਮੌਤ ਹੋ ਗਈ ਅਤੇ 73 ਜ਼ਖਮੀ ਹੋ ਗਏ। ਘਟਨਾ ਸਥਾਨ ‘ਤੇ ਮੌਜੂਦ ਅਬਦੇਲ ਰਹਿਮਾਨ ਅਹਿਮਦ ਅਤੇ ਯਾਹੀਆ ਮੋਹਸੇਨ ਨੇ ਦੱਸਿਆ ਕਿ ਹਥਿਆਰਬੰਦ ਹੂਤੀ ਬਾਗੀਆਂ ਨੇ ਭੀੜ ‘ਤੇ ਕਾਬੂ ਪਾਉਣ ਲਈ ਹਵਾ ‘ਚ ਗੋਲੀਬਾਰੀ ਕੀਤੀ, ਜੋ ਬਿਜਲੀ ਦੀ ਲਾਈਨ ਨਾਲ ਟਕਰਾ ਗਈ ਅਤੇ ਧਮਾਕਾ ਹੋ ਗਿਆ। ਇਸ ਕਾਰਨ ਲੋਕ ਘਬਰਾ ਗਏ ਅਤੇ ਭਗਦੜ ਮੱਚ ਗਈ।


Source link

Check Also

ਤਰਨਜੀਤ ਸੰਧੂ, ਰਵਨੀਤ ਬਿੱਟੂ, ਚਰਨਜੀਤ ਚੰਨੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਚੰਡੀਗੜ੍ਹ, 10 ਮਈ ਤਰਨਜੀਤ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਰਵਨੀਤ ਸਿੰਘ ਬਿੱਟੂ ਅਤੇ …