Home / Punjabi News / ਮੱਧ ਪ੍ਰਦੇਸ਼: ਮੁਕਾਬਲੇ ’ਚ ਦੋ ਮਹਿਲਾ ਨਕਸਲੀ ਹਲਾਕ, ਦੋਵਾਂ ’ਤੇ 14-14 ਲੱਖ ਦਾ ਇਨਾਮ

ਮੱਧ ਪ੍ਰਦੇਸ਼: ਮੁਕਾਬਲੇ ’ਚ ਦੋ ਮਹਿਲਾ ਨਕਸਲੀ ਹਲਾਕ, ਦੋਵਾਂ ’ਤੇ 14-14 ਲੱਖ ਦਾ ਇਨਾਮ

ਬਾਲਾਘਾਟ (ਮੱਧ ਪ੍ਰਦੇਸ਼), 22 ਅਪਰੈਲ

ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ‘ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਮਹਿਲਾ ਨਕਸਲੀ, ਜਿਨ੍ਹਾਂ ਦੇ ਸਿਰ ‘ਤੇ 28 ਲੱਖ ਰੁਪਏ ਦਾ ਇਨਾਮ ਸੀ, ਨੂੰ ਮਾਰ ਦਿੱਤਾ ਗਿਆ। ਪੁਲੀਸ ਸੁਪਰਡੈਂਟ (ਐੱਸਪੀ) ਸਮੀਰ ਸੌਰਭ ਨੇ ਦੱਸਿਆ ਕਿ ਗੜ੍ਹੀ ਪੁਲੀਸ ਸਟੇਸ਼ਨ ਦੀ ਹੱਦ ਅਧੀਨ ਕਡਲਾ ਜੰਗਲੀ ਖੇਤਰ ਮੁਕਾਬਲੇ ਵਿੱਚ ਇਹ ਦੋਵੇਂ ਮਾਰੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਏਰੀਆ ਕਮੇਟੀ ਮੈਂਬਰ (ਏਸੀਐੱਮ) ਅਤੇ ਮਾਓਵਾਦੀਆਂ ਵਿੰਗ ਭੋਰਮਦੇਵ ਕਮੇਟੀ ਦੀ ਕਮਾਂਡਰ ਸੁਨੀਤਾ ਤੇ ਸਰਿਤਾ ਖਾਟੀਆ ਮੋਚਾ ਵਜੋਂ ਹੋਈ ਹੈ। ਉਹ ਵੀ ਏਸੀਐੱਮ ਦੀ ਸਰਗਰਮ ਮੈਂਬਰ ਸੀ। ਦੋਵਾਂ ‘ਤੇ 14-14 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਬੰਦੂਕਾਂ, ਕਾਰਤੂਸ, ਕੁਝ ਹੋਰ ਗੋਲਾ-ਬਾਰੂਦ ਅਤੇ ਨਕਸਲੀ ਸਾਹਿਤ ਬਰਾਮਦ ਕੀਤਾ ਗਿਆ ਹੈ।


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …