ਅਮਰਾਵਤੀ, 21 ਅਪਰੈਲ
ਅਮਰੀਕਾ ਵਿੱਚ ਪੈਟਰੋਲ ਪੰਪ ‘ਤੇ ਕਥਿਤ ਤੌਰ ‘ਤੇ ਗੋਲੀ ਲੱਗਣ ਕਾਰਨ ਉੱਥੇ ਕੰਮ ਕਰਦੇ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਉਹ ਉੱਥੇ ਮਾਸਟਰਜ਼ ਡਿਗਰੀ ਕਰਨ ਲਈ ਗਿਆ ਸੀ। ਮ੍ਰਿਤਕ ਦੀ ਪਛਾਣ ਸੈਏਸ਼ ਵੀਰਾ ਵਜੋਂ ਹੋਈ ਹੈ। ਇਹ ਘਟਨਾ ਸੂਬੇ ਦੀ ਕੋਲੰਬਸ ਡਿਵੀਜ਼ਨ ਵਿੱਚ ਵੀਰਵਾਰ ਨੂੰ ਵਾਪਰੀ ਹੈ। ਵੀਰਾ ਆਂਧਰਾ ਪ੍ਰਦੇਸ਼ ਨਾਲ ਸਬੰਧਿਤ ਸੀ। ਪੁਲੀਸ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ,’ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ 20 ਅਪਰੈਲ ਨੂੰ ਦੇਰ ਰਾਤ ਕੋਲੰਬਸ ਪੁਲੀਸ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਹ ਦਮ ਤੋੜ ਗਿਆ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਰੋਹਿਤ ਯਲਾਮੰਚਿਲੀ ਮੁਤਾਬਕ ਸ਼ੈਏਸ਼ ਵੀਰਾ ਇੱਥੇ ਉਚੇਰੀ ਸਿੱਖਿਆ ਸਬੰਧੀ ਕੋਰਸ ਕਰ ਰਿਹਾ ਸੀ ਅਤੇ ਉਸ ਕੋਲ ਐਚ1ਬੀ ਵੀਜ਼ਾ ਸੀ। -ਪੀਟੀਆਈ
Source link
Asian Tribune Your Multilingual Newspaper covering World and local news News