Home / Punjabi News / ਮੱਧ ਪ੍ਰਦੇਸ਼: 28 ਵਿਧਾਇਕਾਂ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ

ਮੱਧ ਪ੍ਰਦੇਸ਼: 28 ਵਿਧਾਇਕਾਂ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ

ਮੱਧ ਪ੍ਰਦੇਸ਼: 28 ਵਿਧਾਇਕਾਂ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ

ਮੱਧ ਪ੍ਰਦੇਸ਼— ਇੱਥੋਂ ਦੇ ਮੁੱਖ ਮੰਤਰੀ ਕਮਲਨਾਥ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ। ਰਾਜਪਾਲ ਆਨੰਦੀਬੇਨ ਪਟੇਲ ਨੇ 28 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਮੰਤਰੀਆਂ ‘ਚ 2 ਔਰਤਾਂ, ਇਕ ਮੁਸਲਿਮ ਅਤੇ ਇਕ ਆਜ਼ਾਦ ਸ਼ਾਮਲ ਹੈ। ਪ੍ਰਦੇਸ਼ ‘ਚ ਪਿਛਲੇ 15 ਸਾਲਾਂ ਬਾਅਦ ਮੁਸਲਿਮ ਭਾਈਚਾਰੇ ਨੂੰ ਆਰਿਫ ਅਕੀਲ ਦੇ ਰੂਪ ‘ਚ ਮੰਤਰੀ ਮੰਡਲ ‘ਚ ਜਗ੍ਹਾ ਮਿਲੀ ਹੈ। ਜਿਨ੍ਹਾਂ 2 ਮਹਿਲਾ ਵਿਧਾਇਕਾਂ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਗਿਆ ਹੈ, ਉਹ ਵਿਜੇਲਕਸ਼ਮੀ ਸਾਧੋ (ਮਹੇਸ਼ਵਰ ਵਿਧਾਨ ਸਭਾ ਸੀਟ) ਅਤੇ ਇਮਰਤੀ ਦੇਵੀ (ਡਬਰਾ ਵਿਧਾਨ ਸਭਾ ਸੀਟ) ਹੈ। ਉੱਥੇ ਹੀ ਕਮਲਨਾਥ ਨੇ ਵਾਰਾਸਿਵਨੀ ਦੇ ਆਜ਼ਾਦ ਵਿਧਾਇਕ ਪ੍ਰਦੀਪ ਜਾਇਸਵਾਲ ਨੂੰ ਵੀ ਆਪਣੇ ਮੰਤਰੀ ਮੰਡਲ ‘ਚ ਜਗ੍ਹਾ ਦਿੱਤੀ ਹੈ। ਕਾਂਗਰਸ ਦਾ ਟਿਕਟ ਨਾ ਮਿਲਣ ‘ਤੇ ਉਨ੍ਹਾਂ ਨੇ ਬਾਗੀ ਬਣ ਕੇ ਚੋਣਾਂ ਲੜੀਆਂ ਸਨ। ਜਾਇਸਵਾਲ ਨੂੰ ਛੱਡ ਕੇ ਮੰਤਰੀ ਮੰਡਲ ‘ਚ ਸ਼ਾਮਲ ਸਾਰੇ ਵਿਧਾਇਕ ਕਾਂਗਰਸੀ ਹਨ। ਇੱਥੇ ਰਾਜ ਭਵਨ ‘ਚ ਮੰਗਲਵਾਰ ਨੂੰ ਵਿਧਾਇਕ ਵਿਜੇਲਕਸ਼ਮੀ ਸਾਧੋ, ਸੱਜਣ ਸਿੰਘ ਵਰਮਾ, ਹੁਕੁਮ ਸਿੰਘ ਕਰਾੜਾ, ਡਾ. ਗੋਵਿੰਦ ਸਿੰਘ, ਬਾਲਾ ਬੱਚਨ, ਆਰਿਫ ਅਕੀਲ, ਬ੍ਰਜੇਂਦਰ ਸਿੰਘ ਰਾਠੌੜ, ਪ੍ਰਦੀਪ ਜਾਇਸਵਾਲ, ਲਾਖਨ ਸਿੰਘ ਯਾਦਵ, ਤੁਲਸੀ ਸਿਲਾਵਟ, ਗੋਵਿੰਦਰ ਸਿੰਘ ਰਾਜਪੂਤ, ਇਮਰਤੀ ਦੇਵੀ, ਓਮਕਾਰ ਸਿੰਘ ਮਰਕਾਮ, ਡਾ. ਪ੍ਰਭੂ ਰਾਮ ਚੌਧਰੀ, ਪ੍ਰਿਯਵਰਤ ਸਿੰਘ ਅਤੇ ਸੁਖਦੇਵ ਪਾਨਸੇ ਨੇ ਮੰਤਰੀ ਅਹੁਦੇ ਦੀ ਸਹੁੰ ਚੁਕੀ। ਇਸ ਤੋਂ ਇਲਾਵਾ ਉਮੰਗ ਸਿੰਘਾਰ, ਹਰਸ਼ ਯਾਦਵ, ਜੈਵਰਧਨ ਸਿੰਘ, ਜੀਤੂ ਪਟਵਾਰੀ, ਕਮਲੇਸ਼ਵਰ ਪਟੇਲ, ਲਖਨ ਘਨਘੋਰੀਆ, ਮਹੇਂਦਰ ਸਿੰਘ ਸਿਸੌਦੀਆ, ਪੀ.ਸੀ. ਸ਼ਰਮਾ, ਪ੍ਰਦੁਮਣ ਸਿੰਘ ਤੋਮਰ, ਸਚਿਨ ਯਾਦਵ, ਸੁਰੇਂਦਰ ਸਿੰਘ ਬਘੇਲ ਅਤੇ ਤਰੁਣ ਭਨੋਤ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁਕੀ।
ਸਾਰੇ ਵਿਧਾਇਕਾਂ ਨੇ ਹਿੰਦੀ ‘ਚ ਅਹੁਦੇ ਦੀ ਸਹੁੰ ਚੁਕੀ ਅਤੇ ਸਾਰੇ ਕੈਬਨਿਟ ਮੰਤਰੀ ਹਨ। ਮੰਤਰੀ ਬਣੇ ਜੈਵਰਧਨ ਸਿੰਘ ਕਾਂਗਰਸ ਦੇ ਦਿੱਗਜ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੇ ਬੇਟੇ ਹਨ ਅਤੇ ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਰਾਘੌਗੜ੍ਹ ਸੀਟ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ। ਕਮਲਨਾਥ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ 6 ਦਿਨ ਬਾਅਦ 17 ਦਸੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਇਕੱਲੇ ਚੁਕੀ ਸੀ। ਮੱਧ ਪ੍ਰਦੇਸ਼ ਵਿਧਾਨ ਸਭਾ ਲਈ 28 ਨਵੰਬਰ ਨੂੰ ਵੋਟਿੰਗ ਹੋਈ ਸੀ ਅਤੇ 11 ਦਸੰਬਰ ਨੂੰ ਆਏ ਚੋਣ ਨਤੀਜਿਆਂ ‘ਚ ਪ੍ਰਦੇਸ਼ ਦੀਆਂ ਕੁੱਲ 230 ਵਿਧਾਨ ਸਭਾ ਸੀਟਾਂ ‘ਚੋਂ ਕਾਂਗਰਸ ਨੂੰ 114 ਸੀਟਾਂ ਮਿਲੀਆਂ ਹਨ। ਉਸ ਨੇ ਬਸਪਾ ਦੇ 2, ਸਪਾ ਦੇ ਇਕ ਅਤੇ ਚਾਰ ਹੋਰ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਈ ਹੈ। ਉਸ ਨੂੰ ਫਿਲਹਾਲ ਕੁੱਲ 121 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਉੱਥੇ ਹੀ ਭਾਜਪਾ ਨੂੰ 109 ਸੀਟਾਂ ਮਿਲੀਆਂ ਹਨ। ਮੰਤਰੀਆਂ ਦੇ ਸਹੁੰ ਚੁੱਕ ਸਮਾਰੋਹ ‘ਚ ਮੁੱਖ ਮੰਤਰੀ ਕਮਲਨਾਥ ਅਤੇ ਜੋਤੀਰਾਦਿੱਤਿਯ ਸਿੰਧੀਆ ਸਮੇਤ ਕਈ ਹੋਰ ਸੀਨੀਅਰ ਨੇਤਾ ਮੌਜੂਦ ਸਨ। ਮੱਧ ਪ੍ਰਦੇਸ਼ ਵਿਧਾਨ ਸਭਾ ਦਾ 5 ਦਿਨਾ ਸੈਸ਼ਨ 7 ਜਨਵਰੀ ਤੋਂ ਸ਼ੁਰੂ ਹੋਵੇਗਾ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …