Home / World / ਮੋਹਾਲੀ ‘ਚ ਸੀਨੀਅਰ ਪੱਤਰਕਾਰ ਅਤੇ ਮਾਂ ਦਾ ਬੇਰਹਿਮੀ ਨਾਲ ਕਤਲ

ਮੋਹਾਲੀ ‘ਚ ਸੀਨੀਅਰ ਪੱਤਰਕਾਰ ਅਤੇ ਮਾਂ ਦਾ ਬੇਰਹਿਮੀ ਨਾਲ ਕਤਲ

ਮੋਹਾਲੀ ‘ਚ ਸੀਨੀਅਰ ਪੱਤਰਕਾਰ ਅਤੇ ਮਾਂ ਦਾ ਬੇਰਹਿਮੀ ਨਾਲ ਕਤਲ

1ਮੋਹਾਲੀ : ਮੋਹਾਲੀ ਦੇ ਫੇਜ਼ 3ਬੀ2 ਵਿਖੇ ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ| ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੇ.ਜੇ ਸਿੰਘ ਦਾ ਗਲਾ ਵੱਢ ਕੇ ਉਨ੍ਹਾਂ ਦੀ ਮਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ| ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|
ਇਸ ਦੌਰਾਨ ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਚੋਰੀ ਦੇ ਇਰਾਦੇ ਨਾਲ ਪੱਤਰਕਾਰ ਕੇ.ਜੇ ਸਿੰਘ ਦੇ ਘਰ ਵਿਚ ਦਾਖਲ ਹੋਏ ਸਨ ਅਤੇ ਉਨ੍ਹਾਂ ਨੇ ਮਕਾਨ ਵਿਚ ਇਕੱਲੇ ਰਹਿੰਦੇ ਮਾਂ-ਪੁੱਤਰ ਦਾ ਕਤਲ ਕਰ ਦਿੱਤਾ| ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਉਨ੍ਹਾਂ ਦੇ ਘਰ ਤੋਂ ਟੀ.ਵੀ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲੈ ਗਏ|
ਦੱਸਣਯੋਗ ਹੈ ਕਿ ਕੇ.ਜੇ ਸਿੰਘ ‘ਇੰਡੀਅਨ ਐਕਸਪ੍ਰੈਸ’ ਅਤੇ ‘ਟਾਈਮਜ਼ ਆਫ ਇੰਡੀਆ’ ਲਈ ਬਤੌਰ ਪੱਤਰਕਾਰ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ| 60 ਸਾਲਾ ਕੇ.ਜੇ ਸਿੰਘ ਅਣਵਿਆਹੇ ਸਨ ਅਤੇ ਉਹ ਮੋਹਾਲੀ ਵਿਖੇ ਆਪਣੀ ਮਾਤਾ ਨਾਲ ਰਹਿੰਦੇ ਸਨ|
ਦੂਸਰੇ ਪਾਸੇ ਮੋਹਾਲੀ ਸ਼ਹਿਰ ਵਿਚ ਹੋਏ ਇਸ ਦੋਹਰੇ ਕਤਲ ਨੇ ਪੁਲਿਸ ਸੁਰੱਖਿਆ ਵਿਵਸਥਾ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …