Home / Punjabi News / ਮੋਦੀ ਨੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਰੱਖਿਆ ਨੀਂਹ ਪੱਥਰ

ਮੋਦੀ ਨੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਰੱਖਿਆ ਨੀਂਹ ਪੱਥਰ

ਮੋਦੀ ਨੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਰੱਖਿਆ ਨੀਂਹ ਪੱਥਰ

ਆਜ਼ਮਗੜ੍ਹ— ਆਪਣੇ ਦੋ ਦਿਨਾਂ ਦੇ ਦੌਰੇ ‘ਤੇ ਉੱਤਰ ਪ੍ਰਦੇਸ਼ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਮਗੜ੍ਹ ‘ਚ 340 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਮੇਤ ਭਾਜਪਾ ਦੇ ਕਈ ਮਸ਼ਹੂਰ ਨੇਤਾ ਮੌਜੂਦ ਰਹੇ। ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪਿਛਲੇ ਇਲਾਕਿਆਂ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਅੱਜ ਯੂ. ਪੀ. ਦੇ ਇਤਿਹਾਸ ‘ਚ ਇਕ ਨਵੇਂ ਪ੍ਰਧਾਨ ਦੀ ਸ਼ੁਰੂਆਤ ਹੋ ਰਹੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਦਿੱਲੀ ਤੋਂ ਸੰਸਦੀ ਸੂਬੇ ਵਾਰਾਨਸੀ ਪਹੁੰਚੇ, ਇੱਥੇ ਥੋੜੀ ਦੇਰ ਰੁਕਣ ਤੋਂ ਬਾਅਦ ਉਹ ਸਿੱਧੇ ਆਜ਼ਮਗੜ੍ਹ ਪਹੁੰਚੇ।
ਜਾਣਕਾਰੀ ਮੁਤਾਬਕ ਮੋਦੀ ਆਪਣੇ ਸੰਸਦੀ ਸੂਬੇ ਦੇ 13ਵੇਂ ਦੌਰੇ ‘ਤੇ 14 ਜੁਲਾਈ ਨੂੰ ਵਾਰਾਨਸੀ ਪਹੁੰਚਣਗੇ। ਮੋਦੀ ਇਸ ਦੌਰੇ ‘ਚ ਕਰੀਬ 937 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖ ਕੇ ਵਾਰਾਨਸੀ ਦੀ ਜਨਤਾ ਨੂੰ ਸੌਗਾਤ ਦੇਣਗੇ। ਪੀ. ਐੱਮ. ਆਪਣੇ ਸੰਸਦੀ ਸੂਬੇ ਸਮੇਤ ਪੂਰਵੀ ਉੱਤਰ ਪ੍ਰਦੇਸ਼ ਨੂੰ ਸੌਗਾਤ ਦੇਣ ਆ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ 15 ਜੁਲਾਈ ਨੂੰ ਡੀਰੇਕਾ ‘ਚ ਪਾਰਟੀ ਦੇ ਸੈਕਟਰ ਸੰਯੋਜਕਾਂ ਦੀ ਬੈਠਕ ਲੈਣ ਤੋਂ ਬਾਅਦ ਬਾਣ ਸਾਗਰ ਪ੍ਰੋਜੈਕਟ ਪੂਰਾ ਕਰਨ ਲਈ ਮਿਰਜਾਪੁਰ ਜਾਣਗੇ ਅਤੇ ਮਿਰਜਾਪੁਰ ਮੈਡੀਕਲ ਕਾਲਜ ਦਾ ਨੀਂਹ ਪੱਥਰ ਕਰਨਗੇ। ਇਸ ਨਾਲ ਹੀ ਜਨਸਭਾ ਨੂੰ ਵੀ ਸੰਬੋਧਿਤ ਕਰਨਗੇ। ਸੂਬੇ ਦੇ ਰਾਜ ਮੰਤਰੀ ਡਾ. ਨੀਲਕੰਠ ਤਿਵਾਰੀ ਨੇ ਕਿਹਾ ਕਿ ਪੀ. ਐੱਮ. ਮੋਦੀ ਦੇ ਸੰਸਦੀ ਸੂਬੇ ‘ਚ ਹਰ ਘਰ ‘ਚ ਘੱਟ ਤੋਂ ਘੱਟ ਇਕ ਵਿਅਕਤੀ ਜਨਸਭਾ ‘ਚ ਆਉਣ ਦੀ ਅਪੀਲ ਕਰ ਰਿਹਾ ਹੈ। ਸੂਬਾ ਪ੍ਰਧਾਨ ਲਕਸ਼ਮਨ ਅਚਾਰੀਆ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਸੰਸਦੀ ਮੈਂਬਰ ਨੇ ਆਪਣੇ ਸੰਸਦੀ ਸੂਬੇ ‘ਚ ਇੰਨਾ ਵਿਕਾਸ ਕੰਮ ਕੀਤਾ। ਇਸ ਤੋਂ ਪਹਿਲਾਂ ਪਿਛਲੇ ਹਫਤੇ ਭਾਜਪਾ ਪਧਾਨ ਅਮਿਤ ਸ਼ਾਹ ਵੀ ਮਿਰਜਾਪੁਰ ਅਤੇ ਵਾਰਾਨਸੀ ਦੌਰੇ ‘ਤੇ ਆਏ ਸਨ। ਇਸ ਵਿਚਕਾਰ ਐਕਸਪ੍ਰੈੱਸ ਵੇਅ ਦੇ ਨੀਂਹ ਪੱਥਰ ਤੋਂ ਪਹਿਲਾਂ ਹੀ ਸਪਾ ਅਤੇ ਭਾਜਪਾ ਵਿਚਕਾਰ ਪ੍ਰੋਜੈਕਟ ਦਾ ਸਿਹਰਾ ਲੈਣ ਦਾ ਮੁਕਾਬਲਾ ਚੱਲ ਰਿਹਾ ਹੈ।
ਸੁਰੱਖਿਆ-ਵਿਵਸਥਾ ਦੇ ਪ੍ਰਬੰਧ —
ਐੱਸ. ਐੱਸ. ਪੀ. ਮੁਤਾਬਕ ਪ੍ਰਧਾਨ ਮੰਤਰੀ ਦੇ ਪ੍ਰੋਟੋਕਾਲ ਨੂੰ ਫਾਲੋ ਕਰਦੇ ਹੋਏ ਜੋ ਵੀ ਸੁਰੱਖਿਆ ਦੇ ਪ੍ਰਬੰਧ ਜ਼ਰੂਰੀ ਹੁੰਦੇ ਹਨ, ਉਹ ਸਾਰੇ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਸੁਰੱਖਿਆ ਵਿਵਸਥਾ ਲਈ ਸੂਬੇ ਦੇ ਵੱਖ-ਵੱਖ ਜ਼ਿਲਿਆਂ ‘ਚ ਵੱਡੀ ਗਿਣਤੀ ‘ਚ ਫੌਜ ਦੀ ਮੌਜੂਦਗੀ ਦੋ ਦਿਨਾਂ ਤੱਕ ਬਨਾਰਸ ਤੋਂ ਬਣੀ ਰਹੇਗੀ। ਰਾਜਾ ਤਲਾਅ ਸਥਾਨ ‘ਤੇ ਡ੍ਰੋਨ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਸਪੈਸ਼ਲ ਕਮਾਂਡੋਜ਼ ਤੋਂ ਇਲਾਵਾ ਐਂਟੀ ਮਾਇੰਸ ਟੀਮ ਨੇ ਵੀ ਮੈਦਾਨ ‘ਚ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …