Home / Punjabi News / ਮੋਦੀ ਦੇ ਇਸ਼ਾਰੇ ‘ਤੇ ਕੰਮ ਕਰਨ ਰਿਹੈ ਚੋਣ ਕਮਿਸ਼ਨ : ਚੰਦਰਬਾਬੂ ਨਾਇਡੂ

ਮੋਦੀ ਦੇ ਇਸ਼ਾਰੇ ‘ਤੇ ਕੰਮ ਕਰਨ ਰਿਹੈ ਚੋਣ ਕਮਿਸ਼ਨ : ਚੰਦਰਬਾਬੂ ਨਾਇਡੂ

ਮੋਦੀ ਦੇ ਇਸ਼ਾਰੇ ‘ਤੇ ਕੰਮ ਕਰਨ ਰਿਹੈ ਚੋਣ ਕਮਿਸ਼ਨ : ਚੰਦਰਬਾਬੂ ਨਾਇਡੂ

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸ਼ਨੀਵਾਰ ਨੂੰ ਈ.ਵੀ.ਐੱਮ. ਦੀ ਸ਼ਿਕਾਇਤ ਲੈ ਕੇ ਨਵੀਂ ਦਿੱਲੀ ਪਹੁੰਚੇ। ਉਨ੍ਹਾਂ ਨੇ ਚੋਣਾਂ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਵੀਰਵਾਰ ਨੂੰ ਪਹਿਲੇ ਪੜਾਅ ਦੌਰਾਨ ਕਥਿਤ ਤੌਰ ‘ਤੇ ਭਾਰੀ ਗਿਣਤੀ ‘ਚ ਖਰਾਬ ਹੋਈ ਈ.ਵੀ.ਐੱਮ. ਬਾਰੇ ਗੱਲ ਕੀਤੀ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ‘ਚ ਜੁਟੇ ਟੀ.ਡੀ.ਪੀ. ਪ੍ਰਧਾਨ ਚੰਦਰਬਾਬੂ ਨੇ ਕਈ ਸਕਾਰਾਤਮਕ ਪ੍ਰਤੀਕਿਰਿਆ ਨਾ ਮਿਲਣ ‘ਤੇ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ।
ਨਾਇਡੂ ਨੇ ਰਾਜ ਦੇ ਕਰੀਬ 150 ਪੋਲਿੰਗ ਸਟੇਸ਼ਨਾਂ ‘ਤੇ ਮੁੜ ਵੋਟਿੰਗ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਇਨ੍ਹਾਂ ਪੋਲਿੰਗ ਬੂਥਾਂ ‘ਤੇ ਈ.ਵੀ.ਐੱਮ. ਮਸ਼ੀਨਾਂ ‘ਚ ਗੜਬੜੀ। ਚੋਣ ਕਮਿਸ਼ਨ ‘ਤੇ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਨਾਇਡੂ ਨੇ ਕਿਹਾ,”ਚੋਣ ਕਮਿਸ਼ਨ ਇਕ ਆਜ਼ਾਦ ਸੰਸਥਾ ਹੈ ਪਰ ਇਹ ਕੰਮ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਦੇ ਇਸ਼ਾਰੇ ‘ਤੇ ਕਰ ਰਹੀ ਹੈ।” ਉਨ੍ਹਾਂ ਨੇ ਕਿਹਾ,”ਚੋਣ ਕਮਿਸ਼ਨ ਸਾਡਾ ਸਹਿਯੋਗ ਨਹੀਂ ਕਰ ਰਿਹਾ ਹੈ।”
ਆਪਣੇ ਨਾਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੰਤਰੀ ਲੈ ਕੇ ਪਹੁੰਚੇ ਨਾਇਡੂ ਨੇ ਕਿਹਾ,”ਇਹ ਬੇਹੱਦ ਚਿੰਤਾਜਨਕ ਹੈ ਅਤੇ ਦੇਸ਼ ਲਈ ਆਫ਼ਤ ਦੀ ਤਰ੍ਹਾਂ ਹੈ।” ਉਨ੍ਹਾਂ ਨੇ ‘ਅਧਿਕਾਰਤ ਸੂਤਰਾਂ’ ਦੇ ਹਵਾਲਿਆਂ ਤੋਂ ਦਾਅਵਾ ਕੀਤਾ ਕਿ ਆਂਧਰਾ ਪ੍ਰਦੇਸ਼ ‘ਚ ਪਹਿਲੇ ਪੜਾਅ ਦੌਰਾਨ 4,583 ਈ.ਵੀ.ਐੱਮ. ‘ਚ ਖਰਾਬੀ ਆਈ ਸੀ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …