Home / Punjabi News / ਮੋਗਾ: ਕਾਰ-ਮੋਟਰਸਾਈਕਲ ਟੱਕਰ ’ਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ

ਮੋਗਾ: ਕਾਰ-ਮੋਟਰਸਾਈਕਲ ਟੱਕਰ ’ਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ

ਮਹਿੰਦਰ ਸਿੰਘ ਰੱਤੀਆਂ

ਮੋਗਾ, 15 ਜੂਨ

ਇਥੇ ਮੋਗਾ-ਕੋਟਕਪੂਰਾ ਕੌਮੀ ਮਾਰਗ ਸਥਿਤ ਸ਼ਹਿਰ ਦੀ ਹੱਦ ‘ਤੇ ਪਿੰਡ ਸਿੰਘਾਂਵਾਲਾ ਨੇੜੇ ਅੱਜ ਸਵੇਰੇ ਕਾਰ-ਮੋਟਰ ਸਾਈਕਲ ਦਰਮਿਆਨ ਟੱਕਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ। ਧਰਮਕੋਟ ਨੇੜਲੇ ਪਿੰਡ ਦਾਤਾ ਵਾਸੀ ਤਰਸੇਮ ਸਿੰਘ (35) ਮੋਟਰਸਾਈਕਲ ਉੱਤੇ ਪਤਨੀ ਵਿੱਕੀ ਕੌਰ, 6 ਸਾਲਾ ਪੁੱਤ ਗੁਰਮਨ ਸਿੰਘ ਅਤੇ ਮਾਂ ਹਰਵਿੰਦਰ ਕੌਰ ਉਰਫ਼ ਬਿੰਦਰ ਕੌਰ (57) ਨਾਲ ਬਾਘਾਪੁਰਾਣਾ ਨੇੜਲੇ ਕਿਸੇ ਪਿੰਡ ਵਿਚ ਧਾਰਮਿਕ ਸਥਾਨ ਉੱਤੇ ਜਾ ਰਿਹਾ ਸੀ। ਇਸ ਦੌਰਾਨ ਇਥੇ ਮੋਗਾ-ਕੋਟਕਪੂਰਾ ਕੌਮੀ ਮਾਰਗ ਸਥਿਤ ਸ਼ਹਿਰ ਦੀ ਹੱਦ ‘ਤੇ ਪਿੰਡ ਸਿੰਘਾਂਵਾਲਾ ਨੇੜੇ ਸਾਹਮਣੇ ਤੋਂ ਆ ਰਹੀ ਅਲਟੋ ਕਾਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸੜਕ ਦੇ ਦੂਜੇ ਪਾਸੇ ਜਾ ਕੇ ਦਰਖ਼ੱਤ ਨਾਲ ਜਾ ਟਕਰਾਈ। ਹਾਦਸੇ ਵਿਚ ਤਰਸੇਮ ਸਿੰਘ, ਉਸਦਾ 6 ਸਾਲ ਦਾ ਪੁੱਤ ਗੁਰਮਨ ਸਿੰਘ ਅਤੇ ਮਾਂ ਹਰਵਿੰਦਰ ਕੌਰ ਉਰਫ ਬਿੰਦਰ ਕੌਰ ਦੀ ਮੌਕੇ ਉੱਤੇ ਮੌਤ ਹੋ ਗਈ। ਉਸ ਦੀ ਪਤਨੀ ਵਿੱਕੀ ਕੌਰ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਡਾਕਟਰਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਓਵਰਟੇਕਿੰਗ ਕਾਰਨ ਹੋਇਆ। ਇਸ ਹਾਦਸੇ ਵਿਚ ਕਾਰ ਅਤੇ ਮੋਟਰ ਸਾਈਕਲ ਚਕਨਾ ਚੂਰ ਹੋ ਗਏ। ਪੁਲੀਸ ਮੁਤਾਬਕ ਕਾਰ ਸਵਾਰ ਸ੍ਰੀਗੰਗਾਨਗਰ ਤੋਂ ਮਾਤਾ ਚਿੰਤਪੁਰਨੀ ਦਰਸ਼ਨ ਲਈ ਜਾ ਰਹੇ ਸਨ ਅਤੇ ਏਅਰ ਬੈਗ ਖੁੱਲਣ ਕਾਰਨ ਉਹ ਵਾਲ ਵਾਲ ਬਚ ਗਏ। ਥਾਣਾ ਚੜਿੱਕ ਮੁਖੀ ਬਲਰਾਜ ਸਿੰਘ ਅਤੇ ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …