Home / Punjabi News / ਮੁੱਖ ਮੰਤਰੀ ਯੋਗੀ ਨੇ ਕੀਤਾ ‘ਐਕੁਆ ਲਾਈਨ ਮੈਟਰੋ’ ਦਾ ਉਦਘਾਟਨ

ਮੁੱਖ ਮੰਤਰੀ ਯੋਗੀ ਨੇ ਕੀਤਾ ‘ਐਕੁਆ ਲਾਈਨ ਮੈਟਰੋ’ ਦਾ ਉਦਘਾਟਨ

ਮੁੱਖ ਮੰਤਰੀ ਯੋਗੀ ਨੇ ਕੀਤਾ ‘ਐਕੁਆ ਲਾਈਨ ਮੈਟਰੋ’ ਦਾ ਉਦਘਾਟਨ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸ਼ੱਕਰਵਾਰ ਨੂੰ ਯਾਨੀ ਅੱਜ ਨੋਇਡਾ ‘ਚ ਐਕੁਆ ਲਾਈਨ ਮੈਟਰੋ ਦਾ ਉਦਘਾਟਨ ਕਰ ਦਿੱਤਾ ਹੈ। ਆਮ ਯਾਤਰੀਆਂ ਨੂੰ ਇਸ ਰੂਟ ‘ਤੇ ਗਣਤੰਤਰ ਦਿਵਸ ‘ਤੇ ਮੈਟਰੋ ‘ਚ ਸਫ਼ਰ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਹੈ। ਇਸ ਐਕੁਆ ਲਾਈਨ ਮੈਟਰੋ ਦੇ ਸ਼ੁਰੂ ਹੁੰਦੇ ਹੀ ਨੋਇਡਾ ਅਤੇ ਗ੍ਰੇਟਰ ਨੋਇਡਾ ਦਰਮਿਆਨ ਦੀ ਦੂਰੀ ਘੱਟ ਹੋਵੇਗੀ, ਨਾਲ ਹੀ ਨਾਲ ਗ੍ਰੇਟਰ ਨੋਇਡਾ ‘ਚ ਪੜ੍ਹਨ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲੇਗਾ।
ਇਸ ਤੋਂ ਇਲਾਵਾ ਉਹ ਨੋਇਡਾ ਅਤੇ ਗ੍ਰੇਟਰ ਨੋਇਾ ਅਥਾਰਟੀ ਦੇ ਕਈ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ। ਮੁੱਖ ਮੰਤਰੀ ਦੇ ਸਵਾਗਤ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਉੱਥੇ ਹੀ ਮੁੱਖ ਮੰਤਰੀ ਲਗਾਤਾਰ ਤੀਜੀ ਵਾਰ ਨੋਇਡਾ ਆ ਰਹੇ ਹਨ। ਜੋ ਲਗਾਤਾਰ ਨੋਇਡਾ ਆਉਣ ‘ਤੇ ਮੁੱਖ ਮੰਤਰੀ ਦੀ ਕੁਰਸੀ ਜਾਣ ਵਾਲੇ ਵਹਿਮ ਨੂੰ ਤੋੜ ਰਹੇ ਹਨ। ਉੱਥੇ ਹੀ ਭਾਜਪਾ ਐਕੁਆ ਲਾਈਨ ਮੈਟਰੋ ਦੀ ਸ਼ੁਰੂਆਤ ਨੂੰ ਲੋਕ ਸਭਾ ਚੋਣਾਂ ‘ਚ ਆਪਣੀ ਉਪਲੱਬਧੀ ਦੇ ਰੂਪ ‘ਚ ਜਨਤਾ ਦੇ ਸਾਹਮਣੇ ਲੈ ਕੇ ਜਾਣ ਦੀ ਤਿਆਰੀ ‘ਚ ਹੈ।

Check Also

ਸਲਮਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਮੁੰਬਈ, 7 ਮਈ ਮੁੰਬਈ ਪੁਲੀਸ ਨੇ ਪਿਛਲੇ ਮਹੀਨੇ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਆਂ …