Home / Punjabi News / ਮੁੱਕੇਬਾਜ਼ੀ: ਅਮਿਤ ਪੰਘਾਲ ਤੇ ਜੈਸਮੀਨ ਲੰਬੋਰੀਆ ਨੇ ਓਲੰਪਿਕ ਕੋਟਾ ਹਾਸਲ ਕੀਤਾ

ਮੁੱਕੇਬਾਜ਼ੀ: ਅਮਿਤ ਪੰਘਾਲ ਤੇ ਜੈਸਮੀਨ ਲੰਬੋਰੀਆ ਨੇ ਓਲੰਪਿਕ ਕੋਟਾ ਹਾਸਲ ਕੀਤਾ

ਬੈਂਕਾਕ, 2 ਜੂਨ

ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (51 ਕਿੱਲੋ) ਤੇ ਕੌਮੀ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿੱਲੋ) ਨੇ ਇੱਥੇ ਦੂਜੇ ਵਿਸ਼ਵ ਕੁਆਲੀਫਾਇਰ ਟੂਰਨਾਮੈਂਟ ’ਚ ਆਪੋ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ’ਚ ਜਿੱਤ ਹਾਸਲ ਕਰਦਿਆਂ ਪੈਰਿਸ ਓਲੰਪਿਕ ਲਈ ਟਿਕਟ ਪੱਕੀ ਕਰ ਲਈ ਹੈ। ਅਮਿਤ ਨੇ ਚੀਨ ਦੇ ਚੁਆਂਗ ਲਿਯੂ ਨੂੰ ਸਖਤ ਮੁਕਾਬਲੇ ’ਚ 5-0 ਨਾਲ ਹਰਾ ਕੇ ਓਲੰਪਿਕ ਦਾ ਟਿਕਟ ਕਟਵਾਇਆ। ਮਹਿਲਾ ਮੁੱਕੇਬਾਜ਼ ਜੈਸਮੀਨ ਲੰਬੋਰੀਆ (57 ਕਿੱਲੋ) ਨੇ ਕੁਆਰਟਰ ਫਾਈਨਲ ’ਚ ਮਾਲੀ ਦੀ ਮੈਰੀਨ ਕੈਮਾਰਾ ਨੂੰ ਹਰਾ ਕੇ ਓਲੰਪਿਕ ਕੋਟਾ ਹਾਸਲ ਕੀਤਾ। -ਏਜੰਸੀਆਂ

The post ਮੁੱਕੇਬਾਜ਼ੀ: ਅਮਿਤ ਪੰਘਾਲ ਤੇ ਜੈਸਮੀਨ ਲੰਬੋਰੀਆ ਨੇ ਓਲੰਪਿਕ ਕੋਟਾ ਹਾਸਲ ਕੀਤਾ appeared first on Punjabi Tribune.


Source link

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …