ਵਾਸ਼ਿੰਗਟਨ, 23 ਮਾਰਚ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਸੰਘੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡੀਅਨ ਕਾਰੋਬਾਰੀ ਤਹਾਵੁੱਰ ਰਾਣਾ ਦੇ ਹਵਾਲਗੀ ਦੀ ਭਾਰਤ ਦੀ ਬੇਨਤੀ ‘ਤੇ ਗੌਰ ਕਰੇ। ਰਾਣਾ ‘ਤੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਲਾਸ ਏਂਜਲਸ ਵਿਚ ਅਮਰੀਕੀ ਸੰਘੀ ਅਦਾਲਤ ਵਿਚ ਰਿਪੋਰਟ ਦਾਇਰ ਕਰਦਿਆਂ ਸਹਾਇਕ ਅਮਰੀਕੀ ਅਟਾਰਨੀ ਨੇ ਕਿਹਾ ਕਿ ਮੁੰਬਈ ਅਤਿਵਾਦੀ ਹਮਲੇ ਦੇ ਕੇਸ ਵਿਚ ਰਾਣਾ (59) ਨੂੰ ਭਾਰਤ ਹਵਾਲੇ ਕਰਨ ਦੇ ਸਾਰੇ ਮਾਪਦੰਡ ਪੂਰੇ ਕੀਤੇ ਗਏ ਹਨ।
Source link
Asian Tribune Your Multilingual Newspaper covering World and local news News