Home / Punjabi News / ਮੁੰਬਈ ‘ਚ ਰਨ ਵੇਅ ਨੂੰ ਛੱਡ ਕੇ ਅੱਗੇ ਨਿਕਲ ਗਿਆ ਜਹਾਜ਼, ਯਾਤਰੀ ਹੋਏ ਪਰੇਸ਼ਾਨ

ਮੁੰਬਈ ‘ਚ ਰਨ ਵੇਅ ਨੂੰ ਛੱਡ ਕੇ ਅੱਗੇ ਨਿਕਲ ਗਿਆ ਜਹਾਜ਼, ਯਾਤਰੀ ਹੋਏ ਪਰੇਸ਼ਾਨ

ਮੁੰਬਈ ‘ਚ ਰਨ ਵੇਅ ਨੂੰ ਛੱਡ ਕੇ ਅੱਗੇ ਨਿਕਲ ਗਿਆ ਜਹਾਜ਼, ਯਾਤਰੀ ਹੋਏ ਪਰੇਸ਼ਾਨ

ਮੁੰਬਈ— ਭਾਰਤੀ ਹਵਾਈ ਫੌਜ ਦਾ ਏ. ਐੱਨ-32 ਇਕ ਜਹਾਜ਼ ਮੰਗਲਵਾਰ ਦੀ ਰਾਤ ਨੂੰ ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਣ ਦੌਰਾਨ ਮੁੱਖ ਰਨ ਵੇਅ ਤੋਂ ਅੱਗੇ ਨਿਕਲ ਗਿਆ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਹਾਦਸੇ ਮਗਰੋਂ ਮੁੰਬਈ ਹਵਾਈ ਅੱਡੇ ਨੂੰ ਕਾਫੀ ਸਮੇਂ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ, ”ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਹਵਾਈ ਫੌਜ ਦਾ ਜਹਾਜ਼ ਰਾਤ 11 ਵਜ ਕੇ 39 ਮਿੰਟ ‘ਤੇ ਰਨ ਵੇਅ ਛੱਡ ਕੇ ਅੱਗੇ ਨਿਕਲ ਗਿਆ।”
ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਕਰਨਾਟਕ ਦੇ ਬੈਂਗਲੁਰੂ ਕੋਲ ਯੇਲਾਹਾਂਕਾ ਹਵਾਈ ਅੱਡੇ ਲਈ ਜਾ ਰਿਹਾ ਸੀ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਹਵਾਈ ਅੱਡਾ ਦੇ ਸੂਤਰਾਂ ਨੇ ਦੱਸਿਆ ਕਿ ਏ. ਐੱਨ-32 ਜਹਾਜ਼ ਮੁੰਬਈ ਹਵਾਈ ਅੱਡੇ ਦੇ ਰਨ ਵੇਅ ਨੰਬਰ-27 ‘ਤੇ ਚੱਲਾ ਗਿਆ। ਰਨ ਵੇਅ ਬੰਦ ਹੋਣ ਦੀ ਵਜ੍ਹਾ ਤੋਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ‘ਤੇ ਲੰਬੀਆਂ ਲਾਈਨਾਂ ਲੱਗ ਗਈਆਂ। ਵੱਡੀ ਗਿਣਤੀ ਵਿਚ ਲੋਕਾਂ ਨੇ ਟਵੀਟ ਕਰ ਕੇ ਸ਼ਿਕਾਇਤ ਕੀਤੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …