Home / Punjabi News / ਮੁਜ਼ੱਫਰਨਗਰ ‘ਚ 2 ਸੰਪ੍ਰਦਾਵਾਂ ਵਿਚਕਾਰ ਝਗੜੇ ਤੋਂ ਬਾਅਦ ਤਣਾਅ, 8 ਗ੍ਰਿਫਤਾਰ

ਮੁਜ਼ੱਫਰਨਗਰ ‘ਚ 2 ਸੰਪ੍ਰਦਾਵਾਂ ਵਿਚਕਾਰ ਝਗੜੇ ਤੋਂ ਬਾਅਦ ਤਣਾਅ, 8 ਗ੍ਰਿਫਤਾਰ

ਮੁਜ਼ੱਫਰਨਗਰ ‘ਚ 2 ਸੰਪ੍ਰਦਾਵਾਂ ਵਿਚਕਾਰ ਝਗੜੇ ਤੋਂ ਬਾਅਦ ਤਣਾਅ, 8 ਗ੍ਰਿਫਤਾਰ

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ‘ਚ ਮੁਜ਼ੱਫਰਨਗਰ ਦੇ ਮੰਸੂਰਪੁਰ ਖੇਤਰ ਦੇ ਪੁਰਬਾਲੀਆਨ ਪਿੰਡ ‘ਚ ਸ਼ੁੱਕਰਵਾਰ ਨੂੰ ਮਾਮੂਲੀ ਗੱਲ ਨੂੰ ਲੈ ਕੇ ਦੋ ਸੰਪ੍ਰਦਾਵਾਂ ਵਿਚਕਾਰ ਹੋਏ ਸੰਘਰਸ਼ ਤੋਂ ਬਾਅਦ ਹੁਣ ਵੀ ਇਲਾਕੇ ‘ਚ ਤਣਾਅ ਬਰਕਰਾਰ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ ਇਸ ਸਿਲਸਿਲੇ ‘ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਨੀਵਾਰ ਸ਼ਾਮ ਸਥਾਨਕ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੰਜੀਵ ਬਾਲੀਆਨ ਪੁਰਬਾਲੀਆਨ ਪਿੰਡ ਪਹੁੰਚੇ ਅਤੇ ਪੀੜਤਾ ਦਾ ਦਰਦ ਸੁਣਿਆ। ਪਿੰਡ ਦੇ ਮੰਦਰ ‘ਤੇ ਹੋਈ ਪੰਚਾਇਤ ‘ਚ ਬਾਲੀਆਨ ਨੇ ਲੋਕਾਂ ਤੋਂ ਪਿੰਡ ‘ਚ ਸ਼ਾਂਤੀ ਬਣਾਏ ਰੱਖਣ ਅਤੇ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਪੁਰਬਾਲੀਆਨ ਪਿੰਡ ‘ਚ ਸੁਮਿਤ ਅਤੇ ਸ਼ਮਸ਼ੇਰ ਦੇ ਪੱਖ ਵਿਚਕਾਰ ਬੱਚਿਆਂ ‘ਚ ਵਿਵਾਦ ਹੋ ਗਿਆ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਸੰਪ੍ਰਦਾਵਾਂ ਦੇ ਪੱਖ ਦੇ ਲੋਕਾਂ ਨੇ ਇਕ-ਦੂਜੇ ਦੇ ਘਰ ‘ਚ ਹਮਲਾ ਕਰ ਦਿੱਤਾ ਸੀ। ਇਸ ਘਟਨਾ ‘ਚ 6 ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ ‘ਚ ਸੁਮਿਤ ਨੇ 22 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਪੁਲਸ ਹੁਣ ਤੱਕ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਤਣਾਅ ਨੂੰ ਦੇਖਦੇ ਹੋਏ ਪੁਲਸ ਅਤੇ ਪੀ. ਏ. ਸੀ. ਦੇ ਜਵਾਨ ਤਾਇਨਾਤ ਹਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …