Home / Punjabi News / ਮੁਲਾਇਮ ਨੇ ਮੈਨਪੁਰੀ ਲੋਕ ਸਭਾ ਸੀਟ ਲਈ ਭਰਿਆ ਨਾਮਜ਼ਦਗੀ ਪੱਤਰ

ਮੁਲਾਇਮ ਨੇ ਮੈਨਪੁਰੀ ਲੋਕ ਸਭਾ ਸੀਟ ਲਈ ਭਰਿਆ ਨਾਮਜ਼ਦਗੀ ਪੱਤਰ

ਮੁਲਾਇਮ ਨੇ ਮੈਨਪੁਰੀ ਲੋਕ ਸਭਾ ਸੀਟ ਲਈ ਭਰਿਆ ਨਾਮਜ਼ਦਗੀ ਪੱਤਰ

ਮੈਨਪੁਰੀ— ਸਮਾਜਵਾਦੀ ਪਾਰਟੀ (ਸਪਾ) ਦੇ ਗਾਰਡੀਅਨ ਮੁਲਾਇਮ ਸਿੰਘ ਯਾਦਵ ਨੇ ਸੋਮਵਾਰ ਨੂੰ ਮੈਨਪੁਰੀ ਸੰਸਦੀ ਸੀਟ ਤੋਂ ਨਾਮਜ਼ਦਗੀ ਪੱਤਰ ਭਰਿਆ। ਇਸ ਦੌਰਾਨ ਉਨ੍ਹਾਂ ਨਾਲ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਪਾਰਟੀ ਜਨਰਲ ਸਕੱਤਰ ਰਾਮਗੋਪਾਲ ਯਾਦਵ ਮੌਜੂਦ ਸਨ। ਸ਼੍ਰੀ ਯਾਦਵ ਇਸ ਸੀਟ ‘ਤੇ 5ਵੀਂ ਵਾਰ ਜਿੱਤ ਹਾਸਲ ਕਰਨ ਲਈ ਚੋਣਾਂ ਲੜ ਰਹੇ ਹਨ। ਸ਼੍ਰੀ ਯਾਦਵ ਦੇ ਨਾਮਜ਼ਦਗੀ ਦਾਖਲ ਕਰਨ ਸਮੇਂ ਉਨ੍ਹਾਂ ਦੇ ਭਰਾ ਅਤੇ ਪ੍ਰਜਾਤਾਂਤਰਿਕ ਸਮਾਜਵਾਦੀ ਪਾਰਟੀ (ਪ੍ਰਸਪਾ) ਦੇ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਮੌਜੂਦ ਨਹੀਂ ਸਨ। ਇਹ ਪਹਿਲਾ ਮੌਕਾ ਹੈ, ਜਦੋਂ ਸ਼੍ਰੀ ਮੁਲਾਇਮ ਸਿੰਘ ਦੇ ਨਾਮਜ਼ਦਗੀ ਸਮੇਂ ਉਨ੍ਹਾਂ ਦੇ ਛੋਟੇ ਭਰਾ ਨਾਲ ਨਹੀਂ ਦਿੱਸੇ। ਸਵੇਰੇ ਪ੍ਰਸਪਾ ਪ੍ਰਧਾਨ ਨੇ ਸ਼੍ਰੀ ਯਾਦਵ ਦੇ ਘਰ ਜਾ ਕੇ ਆਪਣੇ ਵੱਡੇ ਭਰਾ ਨਾਲ ਮੁਲਾਕਾਤ ਕੀਤੀ ਸੀ। ਮੁਲਾਇਮ ਸਿੰਘ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਸਪਾ ਮੁਖੀ ਅਖਿਲੇਸ਼ ਯਾਦਵ ਰਥ ‘ਤੇ ਉਨ੍ਹਾਂ ਨੂੰ ਲੈ ਕੇ ਮੈਨਪੁਰੀ ਕਲੈਕਟਰੇਟ ਪਹੁੰਚੇ। ਉੱਥੇ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।
ਸ਼ਿਵਪਾਲ ਬਾਰੇ ਪੁੱਛਣ ‘ਤੇ ਜੋੜ ਲਏ ਹੱਥ
ਨਾਮਜ਼ਦਗੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਯਾਦਵ ਨੇ ਖੇਤਰ ਦੀ ਜਨਤਾ ਨੂੰ ਧੰਨਵਾਦ ਕੀਤਾ। ਇਸ ਦੌਰਾਨ ਸ਼ਿਵਪਾਲ ਸਿੰਘ ਬਾਰੇ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਨੇ ਹੱਥ ਲਏ ਅਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਮੁਲਾਇਮ ਨੇ 2014 ਦੀਆਂ ਲੋਕ ਸਭਾ ਚੋਣਾਂ ‘ਚ 3.30 ਲੱਖ ਵੋਟਾਂ ਦੇ ਅੰਤਰ ਨਾਲ ਮੈਨਪੁਰੀ ਸੀਟ ਜਿੱਤੀ ਸੀ। ਉਹ ਆਮਜਗੜ੍ਹ ਸੀਟ ਤੋਂ ਵੀ ਜਿੱਤੇ ਸਨ ਅਤੇ ਮੈਨਪੁਰੀ ਸੀਟ ਛੱਡਣ ਤੋਂ ਬਾਅਦ ਉੱਪ ਚੋਣਾਂ ‘ਚ ਤੇਜ ਪ੍ਰਤਾਪ ਸੰਸਦ ਮੈਂਬਰ ਚੁਣੇ ਗਏ ਸਨ। ਉੱਥੇ ਹੀ ਸ਼੍ਰੀ ਯਾਦਵ ਦੇ ਨਾਮਜ਼ਦਗੀ ਤੋਂ ਪਹਿਲਾਂ ਜ਼ਿਲੇ ਦੇ ਦਨਾਹਾਰ ਥਾਣਾ ਖੇਤਰ ਦੇ ਝੰਡਾਹਾਰ ਪਿੰਡ ਕੋਲ ਇਕ ਗ੍ਰੇਨੇਡ ਮਿਲਣ ਨਾਲ ਹੜਕੰਪ ਵੀ ਮਚਿਆ। ਗ੍ਰੇਨੇਡ ਉਸ ਸਮੇਂ ਮਿਲਿਆ, ਜਦੋਂ ਉਨ੍ਹਾਂ ਦਾ ਕਾਫ਼ਲਾ ਮੈਨਪੁਰੀ-ਇਟਾਵਾ ਮਾਰਗ ਤੋਂ ਆ ਰਿਹਾ ਸੀ। ਗ੍ਰੇਨੇਡ ਮਿਲਣ ਤੋਂ ਬਾਅਦ ਇਲਾਕੇ ‘ਚ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …