Home / Punjabi News / ਮਿਲਾਵਟ ‘ਤੇ ਕਾਬੂ ਪਾਉਣ ਲਈ ਸਖਤ ਕਾਨੂੰਨ ਦੀ ਰਾਜ ਸਭਾ ‘ਚ ਉੱਠੀ ਮੰਗ

ਮਿਲਾਵਟ ‘ਤੇ ਕਾਬੂ ਪਾਉਣ ਲਈ ਸਖਤ ਕਾਨੂੰਨ ਦੀ ਰਾਜ ਸਭਾ ‘ਚ ਉੱਠੀ ਮੰਗ

ਮਿਲਾਵਟ ‘ਤੇ ਕਾਬੂ ਪਾਉਣ ਲਈ ਸਖਤ ਕਾਨੂੰਨ ਦੀ ਰਾਜ ਸਭਾ ‘ਚ ਉੱਠੀ ਮੰਗ

ਨਵੀਂ ਦਿੱਲੀ — ਰਾਜ ਸਭਾ ਵਿਚ ਵੀਰਵਾਰ ਯਾਨੀ ਕਿ ਅੱਜ ਭਾਜਪਾ ਦੇ ਇਕ ਸੰਸਦ ਮੈਂਬਰ ਨੇ ਖੁਰਾਕ ਪਦਾਰਥਾਂ ‘ਚ ਮਿਲਾਵਟ ਦੀ ਸਮੱਸਿਆ ਦਾ ਮੁੱਦਾ ਚੁੱਕਿਆ ਅਤੇ ਇਸ ‘ਤੇ ਕਾਬੂ ਪਾਉਣ ਲਈ ਲਈ ਸਖਤ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ। ਭਾਜਪਾ ਮੈਂਬਰ ਵਿਜਯਪਾਲ ਸਿੰਘ ਤੋਮਰ ਨੇ ਸਿਫਰ ਕਾਲ ਵਿਚ ਇਹ ਮੁੱਦਾ ਚੁੱਕਿਆ ਅਤੇ ਕਿਹਾ ਕਿ ਇਸ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਮੱਸਿਆ ਸ਼ਹਿਰੀ ਖੇਤਰ ਵਿਚ ਹੀ ਸੀ ਪਰ ਹੁਣ ਇਹ ਪੇਂਡੂ ਖੇਤਰਾਂ ਤਕ ਪਹੁੰਚ ਗਈ ਹੈ। ਉਨ੍ਹਾਂ ਨੇ ਮਿਲਾਵਟ ਨਾਲ ਹੋਣ ਵਾਲੀਆਂ ਵੱਖ-ਵੱਖ ਬੀਮਾਰੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ‘ਤੇ ਕੰਟਰੋਲ ਕਰਨ ਲਈ 1945 ‘ਚ ਕਾਨੂੰਨ ਬਣਾਇਆ ਗਿਆ ਸੀ ਪਰ ਇਹ ਬਹੁਤ ਜ਼ਿਆਦਾ ਸਖਤ ਨਹੀਂ ਹੈ। ਤੋਮਰ ਨੇ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ, ਤਾਂ ਕਿ ਲੋਕਾਂ ‘ਚ ਡਰ ਪੈਦਾ ਹੋ ਸਕੇ। ਸਿਫਰ ਕਾਲ ਦੌਰਾਨ ਕਾਂਗਰਸ ਦੇ ਅਬੀਰ ਰੰਜਨ ਚੌਧਰੀ, ਟੀ. ਆਰ. ਐੱਸ. ਦੇ ਬੀ. ਐੱਲ ਯਾਦਵ, ਬੀਜਦ ਦੇ ਪ੍ਰਸ਼ਾਂਤ ਨੰਦਾ, ਤ੍ਰਿਣਮੂਲ ਕਾਂਗਰਸ ਸ਼ਾਂਤਾ ਛੇਤਰੀ, ਭਾਜਪਾ ਦੇ ਕੇ. ਜੇ. ਅਲਫੋਂ ਨੇ ਵੀ ਲੋਕ ਮਹੱਤਵ ਦੇ ਵੱਖ-ਵੱਖ ਮੁੱਦੇ ਚੁੱਕੇ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …