Home / Punjabi News / ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਨੀਟ ’ਚ ਟਾਪਰ ਪਰਾਂਜਲ ਅਗਰਵਾਲ ਦਾ ਸਨਮਾਨ ਕੀਤਾ

ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਨੀਟ ’ਚ ਟਾਪਰ ਪਰਾਂਜਲ ਅਗਰਵਾਲ ਦਾ ਸਨਮਾਨ ਕੀਤਾ

ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 16 ਜੂਨ

ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਨੀਟ ‘ਚ ਦੇਸ਼ ਭਰ ‘ਚੋਂ ਚੌਥਾ, ਉੱਤਰੀ ਭਾਰਤ ਤੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਪਰਾਂਜਲ ਅਗਰਵਾਲ ਦਾ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਪਰਾਂਜਲ ਨੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ, ਉੱਥੇ ‘ਮਾਲੇਰਕੋਟਲਾ’ ਦਾ ਨਾਂ ਵੀ ਚਮਕਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੱਲੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਰਾਹੀਂ ਪਰਾਂਜਲ ਅਗਰਵਾਲ ਨੂੰ ਮੁਬਾਰਕਬਾਦ ਭੇਜੀ ਗਈ। ਇਸ ਮੌਕੇ ਉਨ੍ਹਾਂ ਦੀ ਪਤਨੀ ਫਰਿਆਲ ਰਹਿਮਾਨ ਨੇ ਕਿਹਾ ਕਿ ਪਰਾਂਜਲ ਨੇ ਨਾ ਸਿਰਫ਼ ਆਪਣੇ ਮਾਪਿਆਂ ਦਾ ਸਗੋਂ ਸਮੁੱਚੇ ਮਾਲੇਰਕੋਟਲਾ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਪਰਾਂਜਲ ਦੇ ਪਿਤਾ ਵਿਕਾਸ ਅਗਰਵਾਲ ਅਤੇ ਮਾਤਾ ਮੋਨਿਕਾ ਅਗਰਵਾਲ ਨੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਉਨਾਂ ਦੇ ਘਰ ਆਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਾਫ਼ਰ ਅਲੀ, ਪੀਏ ਸ਼ਮਸ਼ੂਦੀਨ ਚੌਧਰੀ, ਗੁਰਮੁੱਖ ਸਿੰਘ ਖਾਨਪੁਰ, ਅਸ਼ਰਫ ਅਬਦੁੱਲਾ, ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ, ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਦਰਸ਼ਨ ਸਿੰਘ ਦਰਦੀ, ਅਬਦੁੱਲ ਸ਼ਕੂਰ ਕਿਲਾ, ਦਿਵਿਅਮ ਜੈਨ, ਰਾਕੇਸ਼ ਜੈਨ ਤੇ ਸਪਨਾ ਜੈਨ ਹਾਜ਼ਰ ਸਨ।


Source link

Check Also

ਪ੍ਰਿੰਟਿੰਗ ਪ੍ਰੈਸ ਦੇ ਮਾਲਕ ਵੱਲੋਂ ਖੁਦਕੁਸ਼ੀ

ਪੱਤਰ ਪ੍ਰੇਰਕ ਲਹਿਰਾਗਾਗਾ, 23 ਜੂਨ ਇਥੋਂ ਦੇ ਇਕ ਪ੍ਰਿਟਿੰਗ ਪ੍ਰੈਸ ਦੇ ਮਾਲਕ ਲਲਿਤ ਗੋਇਲ (35) …