Home / Punjabi News / ਜਲ ਸਰੋਤ ਮੰਤਰੀ ਦਾ ਘੱਗਰ ਦਰਿਆ ਦਾ ਦੌਰਾ ਅੱਖਾਂ ’ਚ ਘੱਟਾ ਪਾਉਣ ਵਾਲਾ: ਕਿਸਾਨ ਆਗੂ

ਜਲ ਸਰੋਤ ਮੰਤਰੀ ਦਾ ਘੱਗਰ ਦਰਿਆ ਦਾ ਦੌਰਾ ਅੱਖਾਂ ’ਚ ਘੱਟਾ ਪਾਉਣ ਵਾਲਾ: ਕਿਸਾਨ ਆਗੂ

ਸਰਬਜੀਤ ਸਿੰਘ ਭੱਟੀ
ਲਾਲੜੂ, 23 ਜੂਨ

ਬੀਕੇਯੂ ਲੱਖੋਵਾਲ ਦੀ ਇੱਕ ਮੀਟਿੰਗ ਯੂਨੀਅਨ ਦਫਤਰ ਨੇੜੇ ਟੌਲ ਪਲਾਜ਼ਾ ਦੱਪਰ ਵਿਚ ਕਾਰਜਕਾਰੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਚਾਰ ਵਿਟਾਂਦਰਾ ਕੀਤਾ ਗਿਆ ਕਿ ਜੋ ਕੱਲ੍ਹ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਘੱਗਰ ਦਰਿਆ ਦੇ ਬੰਨ੍ਹ ਦਾ ਜਾਇਜ਼ਾ ਲਿਆ ਗਿਆ, ਉਹ ਦੌਰਾ ਬੇਬੁਨਿਆਦ ਤੇ ਇਲਾਕੇ ਦੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਸੀ। ਸ੍ਰੀ ਅਮਲਾਲਾ ਨੇ ਕਿਹਾ ਕਿ ਮੰਤਰੀ ਨੇ ਇਹ ਦੌਰਾ ਉਸ ਸਮੇਂ ਕੀਤਾ ਜਦੋਂ ਮੌਨਸੂਨ ਸ਼ੁਰੂ ਹੋਣ ਵਾਲੀ ਹੈ। ਇੰਨੇ ਘੱਟ ਸਮੇਂ ਵਿੱਚ ਘੱਗਰ ਦਰਿਆ ਦੇ ਕਿਨਾਰੇ ਜਾਂ ਬੰਨ੍ਹ ਵਗੈਰਾ ਸਮੇਂ ਸਿਰ ਪੱਕੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਘੱਗਰ ਦੀ ਲੜਾਈ ਯੂਨੀਅਨ ਪਿਛਲੇ ਇਕ ਸਾਲ ਤੋਂ ਲੜ ਰਹੀ ਹੈ ਜਿਸ ਦੇ ਚਲਦੇ ਐਸਕੇਐਮ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਅਤੇ ਜਲ ਸਰੋਤ ਮੰਤਰੀ ਦੀ ਕੋਠੀ ਦਾ ਘਿਰਾਓ ਵੀ ਕੀਤਾ ਗਿਆ ਸੀ ਅਤੇ ਡੀਸੀ ਦਫਤਰ ਵੀ ਧਰਨਾ ਦਿੱਤਾ ਗਿਆ ਸੀ।

The post ਜਲ ਸਰੋਤ ਮੰਤਰੀ ਦਾ ਘੱਗਰ ਦਰਿਆ ਦਾ ਦੌਰਾ ਅੱਖਾਂ ’ਚ ਘੱਟਾ ਪਾਉਣ ਵਾਲਾ: ਕਿਸਾਨ ਆਗੂ appeared first on Punjabi Tribune.


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …