Home / Punjabi News / ਮਾਲੇਗਾਓਂ ਧਮਾਕਾ : NIA ਕੋਰਟ ਨੇ ਪ੍ਰਗਿਆ ਠਾਕੁਰ ਸਮੇਤ ਸਾਰੇ ਦੋਸ਼ੀਆਂ ਨੂੰ ਪੇਸ਼ ਹੋਣ ਲਈ ਕਿਹਾ

ਮਾਲੇਗਾਓਂ ਧਮਾਕਾ : NIA ਕੋਰਟ ਨੇ ਪ੍ਰਗਿਆ ਠਾਕੁਰ ਸਮੇਤ ਸਾਰੇ ਦੋਸ਼ੀਆਂ ਨੂੰ ਪੇਸ਼ ਹੋਣ ਲਈ ਕਿਹਾ

ਮਾਲੇਗਾਓਂ ਧਮਾਕਾ : NIA ਕੋਰਟ ਨੇ ਪ੍ਰਗਿਆ ਠਾਕੁਰ ਸਮੇਤ ਸਾਰੇ ਦੋਸ਼ੀਆਂ ਨੂੰ ਪੇਸ਼ ਹੋਣ ਲਈ ਕਿਹਾ

ਮੁੰਬਈ— ਮਾਲਗਾਓਂ ਧਮਾਕਿਆਂ ਦੇ ਦੋਸ਼ੀਆਂ ਦੀ ਕੋਰਟ ‘ਚ ਮੌਜੂਦ ਨਾ ਰਹਿਣ ‘ਤੇ ਮੁੰਬਈ ਦੀ ਸਪੈੱਸ਼ਲ ਐੱਨ.ਆਈ.ਏ. ਕੋਰਟ ਨੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੋਰਟ ਨੇ ਸਾਰੇ ਦੋਸ਼ੀਆਂ ਨੂੰ ਸੁਣਵਾਈ ਦੌਰਾਨ ਹਫਤੇ ‘ਚ ਇਕ ਵਾਰ ਕੋਰਟ ਰੂਮ ‘ਚ ਹਾਜ਼ਰੀ ਲਗਾਉਣ ਦਾ ਨਿਰਦੇਸ਼ ਦਿੱਤਾ। ਧਮਾਕੇ ‘ਚ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ, ਅਸੀਮਾਨੰਦ, ਕਰਨਲ ਪੁਰੋਹਿਤ ਸਮੇਤ ਕਈ ਹੋਰ ਦੋਸ਼ੀ ਹਨ। ਕੋਰਟ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 20 ਮਈ ਤੈਅ ਕੀਤੀ ਹੈ। ਸਪੈਸ਼ਲ ਐੱਨ.ਆਈ.ਏ. ਕੋਰਟ ਮੁੰਬਈ ਨੇ 2008 ਦੇ ਮਾਲੇਗਾਓਂ ਧਮਾਕੇ ਕੇਸ ਦੇ ਸਾਰੇ ਦੋਸ਼ੀਆਂ ਨੂੰ ਹਫ਼ਤੇ ‘ਚ ਇਕ ਵਾਰ ਸੁਣਵਾਈ ਦੌਰਾਨ ਕੋਰਟ ‘ਚ ਪੇਸ਼ ਹੋਣ ਦਾ ਆਦੇਸ਼ ਦਿੱਤਾ। ਸੁਣਵਾਈ ਦੌਰਾਨ ਦੋਸ਼ੀਆਂ ਦੀ ਗੈਰ-ਮੌਜੂਦਗੀ ‘ਤੇ ਵੀ ਕੋਰਟ ਨੇ ਨਾਰਾਜ਼ਗੀ ਜ਼ਾਹਰ ਕੀਤੀ।
ਇਹ ਹੈ ਪੂਰਾ ਮਾਮਲਾ
ਰਮਜ਼ਾਨ ਦੌਰਾਨ ਮਾਲੇਗਾਓਂ ਦੇ ਅੰਜੁਮਨ ਚੌਕ ਅਤੇ ਭੀਖੂ ਚੌਕ ‘ਤੇ 29 ਸਤੰਬਰ 2008 ਨੂੰ ਲੜੀਵਾਰ ਬੰਬ ਧਮਾਕੇ ਹੋਏ ਜਿਸ ‘ਚ 6 ਲੋਕਾਂ ਦੀ ਮੌਤ ਹੋਈ, ਜਦੋਂ ਕਿ 101 ਲੋਕ ਜ਼ਖਮੀ ਹੋਏ ਸਨ। ਇਨ੍ਹਾਂ ਧਮਾਕਿਆਂ ਦੀ ਸ਼ੁਰੂਆਤੀ ਜਾਂਚ ਮਹਾਰਾਸ਼ਟਰ ਏ.ਟੀ.ਐੱਸ. ਨੇ ਕੀਤੀ ਸੀ। ਉਨ੍ਹਾਂ ਅਨੁਸਾਰ ਧਮਾਕਿਆਂ ‘ਚ ਇਕ ਮੋਟਰਸਾਈਕਲ ਦੀ ਵਰਤੋਂ ਕੀਤੀ ਗਈ ਸੀ, ਜਿਸ ਬਾਰੇ ਇਹ ਖਬਰ ਆਈ ਸੀ ਕਿ ਉਹ ਮੋਟਰਸਾਈਕਲ ਪ੍ਰਗਿਆ ਸਿੰਘ ਠਾਕੁਰ ਦੇ ਨਾਂ ‘ਤੇ ਸੀ। ਇਸ ਮਾਮਲੇ ‘ਚ ਸਾਧਵੀ ਪ੍ਰਗਿਆ ਅਤੇ ਕਰਨਲ ਪੁਰੋਹਿਤ ਸਮੇਤ 7 ਹੋਰ ਲੋਕ ਦੋਸ਼ੀ ਬਣਾਏ ਗਏ ਸਨ। ਬਾਅਦ ‘ਚ ਇਸ ਜਾਂਚ ਨੂੰ ਵੀ ਮਹਾਰਾਸ਼ਟਰ ਏ.ਟੀ.ਐੱਸ. ਤੋਂ ਐੱਨ.ਆਈ.ਏ. ਨੇ ਆਪਣੇ ਕੋਲ ਲੈ ਲਿਆ ਸੀ। 13 ਮਈ 2016 ਨੂੰ ਐੱਨ.ਆਈ.ਏ. ਨੇ ਇਕ ਨਵੀਂ ਚਾਰਜਸ਼ੀਟ ‘ਚ ਰਮੇਸ਼ ਸ਼ਿਵਾਜੀ ਉਪਾਧਿਆਏ, ਸਮੀਰ ਸ਼ਰਦ ਕੁਲਕਰਨੀ, ਅਜੇ ਰਾਹਿਰਕਰ, ਰਾਕੇਸ਼ ਧਾਵੜੇ, ਜਗਦੀਸ਼ ਮਹਾਤਰੇ, ਕਰਨਲ ਪ੍ਰਸਾਦ ਸ਼੍ਰੀਕਾਂਤ ਪੁਰੋਹਿਤ, ਸੁਧਾਕਰ ਦਿਵੇਦੀ ਉਰਫ਼ ਸਵਾਮੀ ਦਯਾਨੰਦ ਪਾਂਡੇ ਸੁਧਾਕਰ ਚਤੁਰਵੇਦੀ, ਰਾਮਚੰਦਰ ਕਾਲਸਾਂਗਰਾ ਅਤੇ ਸੰਦੀਪ ਡਾਂਗੇ ਵਿਰੁੱਧ ਪੂਰੇ ਸਬੂਤ ਹੋਣ ਦਾ ਦਾਅਵਾ ਕੀਤਾ।
ਇਸ ਤੋਂ ਇਲਾਵਾ ਸਾਧਵੀ ਪ੍ਰਗਿਆ ਸਿੰਘ ਠਾਕੁਰ, ਸ਼ਿਵ ਨਾਰਾਇਣ ਕਾਲਸਾਂਗਰਾ, ਸ਼ਾਮ ਭਵਰਲਾਲ ਸਾਹੂ, ਪ੍ਰਵੀਨ ਟੱਕਲਕੀ, ਲੋਕੇਸ਼ ਸ਼ਰਮਾ, ਧਾਨਸਿੰਘ ਚੌਧਰੀ ਵਿਰੁੱਧ ਮੁਕੱਦਮਾ ਚਲਾਉਣ ਲਾਇਕ ਸਬੂਤ ਨਾ ਹੋਣ ਦੀ ਗੱਲ ਕਹੀ ਗਈ। ਦਸੰਬਰ 2017 ‘ਚ ਮਾਲੇਗਾਓਂ ਧਮਾਕੇ ਮਾਮਲੇ ‘ਚ ਸਾਧਵੀ ਪ੍ਰਗਿਆ ਅਤੇ ਕਰਨਲ ਪੁਰੋਹਿਤ ਤੋਂ ਮਕੋਕਾ (ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ) ਹਟਾ ਲਿਆ ਗਿਆ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …