Home / Punjabi News / ਮਾਮਲੇ ਸੂਚੀਬੱਧ ਕਰਨ ‘ਚ ਗੜਬੜੀ ਰੋਕਣ ਲਈ SC ‘ਚ ਨਿਯੁਕਤ ਕੀਤੇ ਜਾਣਗੇ CBI ਅਫ਼ਸਰ

ਮਾਮਲੇ ਸੂਚੀਬੱਧ ਕਰਨ ‘ਚ ਗੜਬੜੀ ਰੋਕਣ ਲਈ SC ‘ਚ ਨਿਯੁਕਤ ਕੀਤੇ ਜਾਣਗੇ CBI ਅਫ਼ਸਰ

ਮਾਮਲੇ ਸੂਚੀਬੱਧ ਕਰਨ ‘ਚ ਗੜਬੜੀ ਰੋਕਣ ਲਈ SC ‘ਚ ਨਿਯੁਕਤ ਕੀਤੇ ਜਾਣਗੇ CBI ਅਫ਼ਸਰ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਆਪਣੇ ਰਜਿਸਟਰੀ ‘ਚ ਭ੍ਰਿਸ਼ਟ ਤਰੀਕਿਆਂ ‘ਤੇ ਰੋਕ ਲਗਾਉਣ ਲਈ ਸੀ.ਬੀ.ਆਈ. ਅਤੇ ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਚੀਫ ਜਸਟਿਸ ਰੰਜਨ ਗੋਗੋਈ ਨੇ ਕੋਰਟ ਦੀਆਂ ਵੱਖ-ਵੱਖ ਬੈਂਚਾਂ ਨੂੰ ਮਾਮਲੇ ਸੂਚੀਬੱਧ ਕਰਨ ‘ਚ ਬੇਨਿਯਮੀਆਂ ਦੇ ਦੋਸ਼ਾਂ ਦਾ ਨੋਟਿਸ ਲਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਦਿੱਲੀ ਪੁਲਸ ਦੇ ਸੀਨੀਅਰ ਪੁਲਸ ਸੁਪਰਡੈਂਟਾਂ ਅਤੇ ਪੁਲਸ ਸੁਪਰਡੈਂਟਾਂ ਨੂੰ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ।

ਇਹ ਪੁਲਸ ਅਧਿਕਾਰੀ ਮਾਮਲਿਆਂ ਨੂੰ ਸ਼ੱਕੀ ਤਰੀਕੇ ਨਾਲ ਸੂਚੀਬੱਧ ਕਰਨ ਅਤੇ ਕਰਮਚਾਰੀਆਂ ਤੇ ਵਕਲਾਂ ਦੀਆਂ ਹੋਰ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਨਿਯੁਕਤ ਕੀਤੇ ਜਾਣਗੇ। ਹਾਲ ਹੀ ‘ਚ ਚੀਫ਼ ਜਸਟਿਸ ਨੇ ਕੋਰਟ ਦੇ 2 ਕਰਮਚਾਰੀਆਂ ਨੂੰ ਇਕ ਉਦਯੋਗਪਤੀ ਨਾਲ ਸੰਬੰਧਤ ਇਕ ਮਾਮਲੇ ਦਾ ਆਦੇਸ਼ ਬਦਲਣ ਦੇ ਦੋਸ਼ ‘ਚ ਬਰਖ਼ਾਸਤ ਕੀਤਾ ਸੀ। ਸੁਪਰੀਮ ਕੋਰਟ ਨੇ ਵਕੀਲ ਉਤਸਵ ਬੈਂਸ ਵਲੋਂ ਵਿਚੋਲਿਆਂ ਦੀ ਮਰਜ਼ੀ ਅਨੁਸਾਰ ਮਾਮਲਿਆਂ ਨੂੰ ਸੂਚੀਬੱਧ ਕਰਨ ਦਾ ਸਨਸਨੀਖੇਜ਼ ਦੋਸ਼ ਲਗਾਉਣ ਤੋਂ ਬਾਅਦ ਇਕ ਮੈਂਬਰੀ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਹੈ। ਇਸ ਕਮੇਟੀ ਦੇ ਪ੍ਰਧਾਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਕੇ. ਪਟਨਾਇਕ ਹਨ।

 

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …