Home / Punjabi News / ਐੱਸ. ਜੈਸ਼ੰਕਰ ਨੇ ਰਾਜ ਸਭਾ ਮੈਂਬਰ ਵਜੋਂ ਚੁਕੀ ਸਹੁੰ

ਐੱਸ. ਜੈਸ਼ੰਕਰ ਨੇ ਰਾਜ ਸਭਾ ਮੈਂਬਰ ਵਜੋਂ ਚੁਕੀ ਸਹੁੰ

ਐੱਸ. ਜੈਸ਼ੰਕਰ ਨੇ ਰਾਜ ਸਭਾ ਮੈਂਬਰ ਵਜੋਂ ਚੁਕੀ ਸਹੁੰ

ਨਵੀਂ ਦਿੱਲੀ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਚੁਕੀ। ਜੈਸ਼ੰਕਰ ਪਿਛਲੇ ਹਫ਼ਤੇ ਗੁਜਰਾਤ ਤੋਂ ਉੱਚ ਸਦਨ ਲਈ ਨਵੇਂ ਗਏ ਸਨ। ਸਦਨ ਦੀ ਬੈਠਕ ਸ਼ੁਰੂ ਹੋਣ ‘ਤੇ ਸੋਮਵਾਰ ਨੂੰ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਚੁਕੀ। ਉਨ੍ਹਾਂ ਨੇ ਅੰਗਰੇਜ਼ੀ ‘ਚ, ਈਸ਼ਵਰ ਦੇ ਨਾਂ ‘ਤੇ ਸਹੁੰ ਚੁਕੀ। ਭਾਰਤੀ ਵਿਦੇਸ਼ ਸੇਵਾ ਦੇ 1977 ਬੈਚ ਦੇ ਅਧਿਕਾਰੀ ਜੈਸ਼ੰਕਰ ਨੇ ਜਦੋਂ ਸਹੁੰ ਚੁਕੀ, ਉਸ ਸਮੇਂ ਸਦਨ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਸਨ। ਦੇਸ ਦੇ ਮਸ਼ਹੂਰ ਰਣਨੀਤਕ ਵਿਸ਼ਲੇਸ਼ਕ ਮਰਹੂਮ ਕੇ. ਸੁਬਰਮਣੀਅਮ ਦੇ ਬੇਟੇ ਜੈਸ਼ੰਕਰ ਨੂੰ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ‘ਚ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਜੈਸ਼ੰਕਰ ਵਿਦੇਸ਼ ਸਕੱਤਰ ਸਨ।
ਸਾਬਕਾ ਸੀਨੀਅਰ ਰਾਜਦੂਤ ਐੱਸ. ਜੈਸ਼ੰਕਰ ਕ੍ਰਿਸ਼ਨਾਸਵਾਮੀ ਨੇ ਜਦੋਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ‘ਚ ਵਿਦੇਸ਼ ਮੰਤਰਾਲੇ ਦਾ ਅਹੁਦਾ ਸੰਭਾਲਿਆ, ਉਦੋਂ ਉਹ ਸੰਸਦ ਦੇ ਮੈਂਬਰ ਨਹੀਂ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਹਾਲ ਹੀ ‘ਚ ਸੰਪੰਨ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਕਾਰਨ ਗੁਜਰਾਤ ਦੀਆਂ 2 ਰਾਜ ਸਭਾ ਖਾਲੀ ਸੀਟਾਂ ਹੋ ਗਈਆਂ ਅਤੇ ਇਨ੍ਹਾਂ ਸੀਟਾਂ ‘ਤੇ ਪਿਛਲੇ ਹਫ਼ਤੇ ਉੱਪ ਚੋਣਾਂ ਕਰਵਾਈਆਂ ਗਈਆਂ। ਇਨ੍ਹਾਂ ‘ਚੋਂ ਇਕ ਸੀਟ ਤੋਂ ਜੈਸ਼ੰਕਰ ਉੱਚ ਸਦਨ ਲਈ ਚੁਣੇ ਗਏ। ਸਦਨ ‘ਚ ਰਾਜ ਸਭਾ ਦੇ ਸਾਬਕਾ ਜਨਰਲ ਸਕੱਤਰ ਸੁਦਰਸ਼ਨ ਅਗਰਵਾਲ ਦੇ ਦਿਹਾਂਤ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਅਗਰਵਾਲ ਦਾ ਤਿੰਨ ਜੁਲਾਈ ਨੂੰ 88 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਦਾ ਜ਼ਿਕਰ ਕਰਦੇ ਹੋਏ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਦੱਸਿਆ ਕਿ ਮਈ 1981 ਤੋਂ ਜੂਨ 1993 ਤੱਕ ਰਾਜ ਸਭਾ ਦੇ ਜਨਰਲ ਸਕੱਤਰ ਰਹੇ ਅਗਰਵਾਲ ਸੰਸਦੀ ਪ੍ਰਕਿਰਿਆ ਅਤੇ ਨਿਯਮਾਂ ਦੀ ਡੂੰਘੀ ਜਾਣਕਾਰੀ ਰੱਖਦੇ ਸਨ। ਨਾਇਡੂ ਨੇ ਕਿਹਾ ਕਿ ਅਗਰਵਾਲ ਦੇ ਦਿਹਾਂਤ ਨਾਲ ਦੇਸ਼ ਨੇ ਇਕ ਸੰਵਿਧਾਨ ਮਾਹਰ, ਇਕ ਯੋਗ ਅਧਿਕਾਰੀ ਅਤੇ ਇਕ ਸਮਰਪਿਤ ਸਮਾਜ ਸੇਵਕ ਨੂੰ ਗਵਾ ਦਿੱਤਾ ਹੈ। ਸਦਨ ‘ਚ ਮੌਜੂਦ ਮੈਂਬਰਾਂ ਨੇ ਅਗਰਵਾਲ ਦੇ ਸਨਮਾਨ ‘ਚ ਕੁਝ ਪਲਾਂ ਦਾ ਮੌਨ ਰੱਖਿਆ।

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …