ਠਾਣੇ,7 ਸਤੰਬਰ
ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਅੱਜ 160 ਕਿਲੋਗ੍ਰਾਮ ਭਾਰੀ ਬਿਮਾਰ ਔਰਤ ਆਪਣੇ ਬਿਸਤਰੇ ਤੋਂ ਡਿੱਗ ਗਈ, ਜਿਸ ਕਾਰਨ ਪਰਿਵਾਰ ਨੇ ਫਾਇਰ ਬ੍ਰਿਗੇਡ ਵਿਭਾਗ ਦੀ ਮਦਦ ਮੰਗੀ। ਖ਼ਰਾਬ ਸਿਹਤ ਕਾਰਨ 62 ਸਾਲਾ ਔਰਤ ਸਵੇਰੇ 8 ਵਜੇ ਦੇ ਕਰੀਬ ਵਾਘਬੀਲ ਇਲਾਕੇ ‘ਚ ਆਪਣੇ ਫਲੈਟ ’ਚ ਅਚਾਨਕ ਮੰਜੇ ਤੋਂ ਡਿੱਗ ਗਈ। ਪਰਿਵਾਰਕ ਮੈਂਬਰ ਔਰਤ ਨੂੰ ਦੁਬਾਰਾ ਬੈੱਡ ‘ਤੇ ਬਿਠਾਉਣ ‘ਚ ਅਸਫਲ ਰਹੇ। ਮੈਂਬਰਾਂ ਨੇ ਮਦਦ ਲਈ ਫਾਇਰ ਬ੍ਰਿਗੇਡ ਅਧਿਕਾਰੀਆਂ ਨਾਲ ਸੰਪਰਕ ਕੀਤਾ। ਖੇਤਰੀ ਆਫ਼ਤ ਪ੍ਰਬੰਧਨ ਸੈੱਲ (ਆਰਡੀਐਮਸੀ) ਦੀ ਟੀਮ ਤੁਰੰਤ ਫਲੈਟ ’ਚ ਪਹੁੰਚੀ, ਔਰਤ ਨੂੰ ਚੁੱਕ ਕੇ ਵਾਪਸ ਬੈੱਡ ‘ਤੇ ਪਾ ਦਿੱਤਾ।
The post ਮਹਾਰਾਸ਼ਟਰ ’ਚ 160 ਕਿਲੋ ਦੀ ਔਰਤ ਮੰਜੇ ਤੋਂ ਡਿੱਗੀ, ਪਰਿਵਾਰ ਨੇ ਮਦਦ ਲਈ ਫਾਇਰ ਬ੍ਰਿਗੇਡ ਸੱਦੀ appeared first on punjabitribuneonline.com.
Source link
Asian Tribune Your Multilingual Newspaper covering World and local news News