Home / Punjabi News / ਮਹਾਰਾਸ਼ਟਰ: ਫੋਨ ਹੈਕ ਕਰਕੇ ਬੈਂਕ ਖਾਤਿਆਂ ’ਚੋਂ ਕੱਢੇ 99.50 ਲੱਖ ਰੁਪਏ

ਮਹਾਰਾਸ਼ਟਰ: ਫੋਨ ਹੈਕ ਕਰਕੇ ਬੈਂਕ ਖਾਤਿਆਂ ’ਚੋਂ ਕੱਢੇ 99.50 ਲੱਖ ਰੁਪਏ

ਮੁੰਬਈ, 10 ਨਵੰਬਰ

ਮਹਾਰਾਸ਼ਟਰ ਦੇ ਠਾਣੇ ਵਿੱਚ ਕਾਰੋਬਾਰੀ ਦਾ ਮੋਬਾਈਲ ਫੋਨ ਹੈਕ ਕਰਕੇ ਉਸ ਦੇ ਬੈਂਕ ਖਾਤਿਆਂ ਵਿੱਚੋਂ 99.50 ਲੱਖ ਰੁਪਏ ਕਢਵਾ ਲਏ ਗਏ। ਵਾਗਲੇ ਅਸਟੇਟ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਕਥਿਤ ਘਟਨਾ 6-7 ਨਵੰਬਰ ਦਰਮਿਆਨ ਵਾਪਰੀ ਅਤੇ ਰਕਮ ਉਸ ਦੇ ਬੈਂਕ ਖਾਤਿਆਂ ਤੋਂ ਨੈੱਟ ਬੈਂਕਿੰਗ ਰਾਹੀਂ ਦੂਜੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …