Home / Punjabi News / ਮਸ਼ਹੂਰ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ ਦਿਹਾਂਤ

ਮਸ਼ਹੂਰ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ ਦਿਹਾਂਤ

ਮਸ਼ਹੂਰ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ ਦਿਹਾਂਤ

ਨਵੀਂ ਦਿੱਲੀ— ਹਿੰਦੀ ਦੀ ਮਸ਼ਹੂਰ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ 93 ਸਾਲ ਦੀ ਉਮਰ ‘ਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਸੋਬਤੀ ਦੇ ਰਾਜਕਮਲ ਪ੍ਰਕਾਸ਼ਨ ਦੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਮਾਹੇਸ਼ਵਰੀ ਨੇ ਦੱਸਿਆ ਕਿ ਲੇਖਿਕਾ ਨੇ ਸ਼ੁੱਕਰਵਾਰ ਦੀ ਸਵੇਰ ਦਿੱਲੀ ਦੇ ਇਕ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਪਿਛਲੇ 2 ਮਹੀਨਿਆਂ ਤੋਂ ਹਸਪਤਾਲ ‘ਚ ਦਾਖਲ ਸੀ। ਉਨ੍ਹਾਂ ਨੇ ਦੱਸਿਆ,”ਉਹ ਫਰਵਰੀ ‘ਚ 94 ਸਾਲ ਦੀ ਹੋਣ ਵਾਲੀ ਸੀ, ਇਸ ਲਈ ਉਮਰ ਤਾਂ ਇਕ ਕਾਰਨ ਸੀ ਹੀ। ਪਿਛਲੇ ਇਕ ਹਫਤੇ ਤੋਂ ਉਹ ਆਈ.ਸੀ.ਯੂ. ‘ਚ ਸੀ।”
ਮਾਹੇਸ਼ਵਰੀ ਨੇ ਦੱਸਿਆ,”ਬਹੁਤ ਬੀਮਾਰ ਹੋਣ ਦੇ ਬਾਵਜੂਦ ਉਹ ਆਪਣੇ ਵਿਚਾਰਾਂ ਅਤੇ ਸਮਾਜ ‘ਚ ਜੋ ਹੋ ਰਿਹਾ ਹੈ, ਉਸ ਨੂੰ ਲੈ ਕੇ ਕਾਫੀ ਜਾਣਕਾਰ ਸੀ। 1925 ‘ਚ ਜਨਮੀ ਸੋਬਤੀ ਨੂੰ ਨਾਰੀਵਾਦੀ ਲਿੰਗਿਕ ਪਛਾਣ ਦੇ ਮੁੱਦਿਆਂ ‘ਤੇ ਲਿਖਣ ਲਈ ਜਾਇਣਾ ਜਾਂਦਾ ਹੈ। ਉਨ੍ਹਾਂ ਨੂੰ ਸਾਹਿਤ ਅਕਾਦਮੀ, ਗਿਆਨਪੀਠ ਪੁਰਸਕਾਰਾਂ ਨਾਲ ਨਵਾਜਿਆ ਗਿਆ ਸੀ ਅਤੇ ਪਦਮ ਭੂਸ਼ਣ ਦੀ ਵੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਸੀ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …