Home / Punjabi News / ਮਲੋਟ ਦੇ ਕਾਰ ਬਾਜ਼ਾਰ ’ਚ ਗੋਲੀ ਚੱਲੀ

ਮਲੋਟ ਦੇ ਕਾਰ ਬਾਜ਼ਾਰ ’ਚ ਗੋਲੀ ਚੱਲੀ

ਲਖਵਿੰਦਰ ਸਿੰਘ
ਮਲੋਟ, 12 ਮਾਰਚ
ਇਥੋਂ ਦੀ ਦਾਣਾ ਮੰਡੀ ਵਿਖੇ ਸਥਿਤ ਕਾਰ ਬਾਜ਼ਾਰ ਵਿਚ ਕਾਰ ਦੇ ਸੌਦੇ ’ਤੇ ਤਲਖਬਾਜ਼ੀ ਦੌਰਾਨ ਗੋਲੀ ਚੱਲ ਗਈ। ਮਨਦੀਪ ਸਿੰਘ ਨੇ ਮੌਕੇ ‘ਤੇ ਪੁੱਜੇ ਥਾਣਾ ਸਿਟੀ ਦੇ ਇੰਚਾਰਜ ਗੁਰਦੀਪ ਸਿੰਘ ਨੂੰ ਦੱਸਿਆ ਕਿ ਉਹ ਕਾਰਾਂ ਦੇ ਸੌਦੇ ਕਰਾਉਂਦਾ ਹੈ। ਨਾਲ ਦੇ ਕਾਰ ਬਾਜਾਰ ਵਿਚੋਂ ਨਿਕਲੇ ਇਕ ਵਿਅਕਤੀ ਨੇ ਉਸ ‘ਤੇ ਫਾਇਰ ਕਰ ਦਿੱਤਾ ਪਰ ਉਹ ਪਾਸੇ ਹਟ ਗਿਆ ਅਤੇ ਜਾਨ ਬੱਚ ਗਈ। ਥਾਣਾ ਇੰਚਾਰਜ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਸੀਸੀਟੀਵੀ ਕੈਮਰਿਆਂ ਅਤੇ ਆਸੇ-ਪਾਸੇ ਤੋਂ ਪੜਤਾਲ ਕਰ ਰਹੇ ਹਨ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।

The post ਮਲੋਟ ਦੇ ਕਾਰ ਬਾਜ਼ਾਰ ’ਚ ਗੋਲੀ ਚੱਲੀ appeared first on Punjabi Tribune.


Source link

Check Also

Top 10 Punjabi News Headlines and Trends from 22 July 2026

ABP Sanjha Top 10, 22 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …