Home / Punjabi News / ਮਲੇਸ਼ੀਆ ’ਚ ਦੋ ਮੈਟਰੋ ਗੱਡੀਆਂ ਟਕਰਾਈਆਂ, 200 ਜ਼ਖ਼ਮੀ

ਮਲੇਸ਼ੀਆ ’ਚ ਦੋ ਮੈਟਰੋ ਗੱਡੀਆਂ ਟਕਰਾਈਆਂ, 200 ਜ਼ਖ਼ਮੀ

ਕੁਆਲਾਲੰਪੁਰ: ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਸੁਰੰਗ ਅੰਦਰ ਦੋ ਮੈਟਰੋ ਰੇਲ ਗੱਡੀਆਂ ਵਿਚਾਲੇ ਹੋਈ ਟੱਕਰ ‘ਚ 200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਲੰਘੀ ਰਾਤ ਹੋਈ ਇਸ ਟੱਕਰ ਦੀਆਂ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਤਸਵੀਰਾਂ ‘ਚ ਜ਼ਖ਼ਮੀ ਮੁਸਾਫਰ ਦਿਖਾਈ ਦੇ ਰਹੇ ਹਨ ਤੇ ਸਾਰੇ ਪਾਸੇ ਟੁੱਟੇ ਹੋਏ ਸ਼ੀਸ਼ੇ ਖਿੱਲ੍ਹਰੇ ਪਏ ਦਿਖਾਈ ਦੇ ਰਹੇ ਹਨ। ਆਵਾਜਾਈ ਮੰਤਰੀ ਵੀ.ਕਾ. ਸਿਓਂਗ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਮੈਟਰੋ ਰੇਲ ਦੇਸ਼ ਦੇ ਸਭ ਤੋਂ ਉੱਚੇ ਟਵਿਨ ਟਾਵਰਾਂ ‘ਚੋਂ ਇੱਕ ਪੈਟਰੋਨਾਸ ਟਾਵਰਜ਼ ਕੋਲ ਸੁਰੰਗ ਅੰਦਰ ਅਜ਼ਮਾਇਸ਼ ਲਈ ਚਲਾਈ ਗਈ ਖਾਲੀ ਰੇਲ ਨਾਲ ਟਕਰਾ ਗਈ। ਰੇਲ ‘ਚ 213 ਮੁਸਾਫ਼ਰ ਸਵਾਰ ਸਨ। ਪ੍ਰਧਾਨ ਮੰਤਰੀ ਮੁਹਿੱਦੀਨ ਯਾਸੀਨ ਨੇ ਹਾਦਸੇ ਦੀ ਜਾਂਚ ਕਰਵਾਉਣ ਲਈ ਕਿਹਾ ਹੈ। -ਪੀਟੀਆਈ


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …