Home / Punjabi News / ਮਜੀਠਾ: ਓਬਰਾਏ ਨੇ ਸੁਖਜਿੰਦਰ ਸਿੰਘ ਹੇਰ ਨੂੰ ਸਰਬੱਤ ਦਾ ਭਲਾ ਟਰੱਸਟ ਦਾ ਪੰਜਾਬ ਪ੍ਰਧਾਨ ਥਾਪਿਆ

ਮਜੀਠਾ: ਓਬਰਾਏ ਨੇ ਸੁਖਜਿੰਦਰ ਸਿੰਘ ਹੇਰ ਨੂੰ ਸਰਬੱਤ ਦਾ ਭਲਾ ਟਰੱਸਟ ਦਾ ਪੰਜਾਬ ਪ੍ਰਧਾਨ ਥਾਪਿਆ

ਰਾਜਨ ਮਾਨ
ਮਜੀਠਾ, 8 ਅਪਰੈਲ
ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਸੁਖਜਿੰਦਰ ਸਿੰਘ ਹੇਰ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਦੇ ਮਿਹਨਤੀ, ਇਮਾਨਦਾਰ ਅਤੇ ਅਣਥੱਕ ਮੈਂਬਰ ਸੁਖਜਿੰਦਰ ਸਿੰਘ ਹੇਰ (ਅੰਮ੍ਰਿਤਸਰ) ਜੋ ਪਹਿਲਾਂ ਟਰੱਸਟ ਵਿਚ ਬਤੌਰ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਅਤੇ ਮਾਝਾ ਜ਼ੋਨ ਦੇ ਇੰਚਾਰਜ ਵੱਜੋਂ ਸੇਵਾਵਾਂ ਨਿਭਾਅ ਰਹੇ ਸਨ, ਨੂੰ ਹੁਣ ਟਰੱਸਟ ਦੇ ਸੂਬਾ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਡਾ. ਓਬਰਾਏ ਦੇ ਆਦੇਸ਼ਾਂ ਨੂੰ ਅਮਲੀ ਰੂਪ ਦਿੰਦਿਆਂ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੰਘ ਸਿੱਧੂ, ਜਗਦੇਵ ਸਿੰਘ ਛੀਨਾ, ਮਨਪ੍ਰੀਤ ਸਿੰਘ ਸੰਧੂ, ਸ਼ਿਸ਼ਪਾਲ ਸਿੰਘ ਲਾਡੀ, ਅਮਰਜੀਤ ਸਿੰਘ ਸੰਧੂ ਅਤੇ ਮਨਪ੍ਰੀਤ ਸਿੰਘ ਕੰਬੋਜ ਨੇ ਸ੍ਰੀ ਹੇਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸੁਖਜਿੰਦਰ ਹੇਰ ਨੇ ਸੌਂਪੀ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ।

The post ਮਜੀਠਾ: ਓਬਰਾਏ ਨੇ ਸੁਖਜਿੰਦਰ ਸਿੰਘ ਹੇਰ ਨੂੰ ਸਰਬੱਤ ਦਾ ਭਲਾ ਟਰੱਸਟ ਦਾ ਪੰਜਾਬ ਪ੍ਰਧਾਨ ਥਾਪਿਆ appeared first on Punjabi Tribune.


Source link

Check Also

Sports News: ਟੀ20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਗੇਂਦਬਾਜ਼ੀ ਕੋਚ ਨੇ ਦਿੱਤਾ ਅਸਤੀਫ਼ਾ: ਸਦਮੇ ‘ਚ ਟੀਮ…

Sports News: ਟੀ20 ਸੀਰੀਜ਼ ਤੋਂ ਪਹਿਲਾਂ ਖੇਡ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, …