Home / Punjabi News / ਭੇਤਭਰੇ ਹਾਲਾਤਾਂ ‘ਚ ਚੌਥੀ ਮੰਜ਼ਲ ਤੋਂ ਡਿੱਗੀ ਨਿਊਜ਼ ਐਂਕਰ, ਮੌਤ

ਭੇਤਭਰੇ ਹਾਲਾਤਾਂ ‘ਚ ਚੌਥੀ ਮੰਜ਼ਲ ਤੋਂ ਡਿੱਗੀ ਨਿਊਜ਼ ਐਂਕਰ, ਮੌਤ

ਭੇਤਭਰੇ ਹਾਲਾਤਾਂ ‘ਚ ਚੌਥੀ ਮੰਜ਼ਲ ਤੋਂ ਡਿੱਗੀ ਨਿਊਜ਼ ਐਂਕਰ, ਮੌਤ

ਨੋਇਡਾ— ਇੱਥੇ ਇਕ ਸੋਸਾਇਟੀ ‘ਚ ਰਹਿਣ ਵਾਲੀ ਮਹਿਲਾ ਨਿਊਜ਼ ਐਂਕਰ ਦੀ ਸ਼ੁੱਕਰਵਾਰ ਤੜਕੇ ਚੌਥੀ ਮੰਜ਼ਲ ਤੋਂ ਡਿੱਗ ਕੇ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਘਟਨਾ ਦੇ ਸਮੇਂ ਔਰਤ ਦੇ ਫਲੈਟ ‘ਚ ਉਸ ਨਾਲ ਕੰਮ ਕਰਨ ਵਾਲੇ ਉਸ ਦੇ ਸੀਨੀਅਰ ਐਂਕਰ ਸਾਥੀ ਵੀ ਮੌਜੂਦ ਸਨ। ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਸਾਥੀ ਐਂਕਰ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਨੂੰ ਮੌਕੇ ‘ਤੇ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਥਾਣਾ ਸੈਕਟਰ 49 ਦੇ ਇੰਚਾਰਜ ਨਿਰੀਖਕ ਗਿਰਜਾ ਸ਼ੰਕਰ ਤ੍ਰਿਪਾਠੀ ਨੇ ਦੱਸਿਆ ਕਿ ਸੈਕਟਰ 77 ‘ਚ ਅੰਤਰਿਕਸ਼ ਫਾਰੇਸਟਾ ਸੋਸਾਇਟੀ ‘ਚ ਇਕ ਨਿਊਜ਼ ਚੈਨਲ ‘ਚ ਕੰਮ ਕਰਨ ਵਾਲੀ ਮਹਿਲਾ ਐਂਕਰ ਰਾਧਿਕਾ ਕੌਸ਼ਿਕ (27) ਕਿਰਾਏ ‘ਤੇ ਫਲੈਟ ਲੈ ਕ ਰਹਿ ਰਹੀ ਸੀ। ਸ਼ੁੱਕਰਵਾਰ ਤੜਕੇ ਰਾਧਿਕਾ ਦੀ ਸ਼ੱਕੀ ਹਾਲਤ ‘ਚ ਚੌਥੀ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਫਲੈਟ ‘ਚ ਘਟਨਾ ਦੇ ਸਮੇਂ ਉਸ ਦੇ ਪੁਰਸ਼ ਮਿੱਤਰ ਅਤੇ ਨਾਲ ਹੀ ਕੰਮ ਕਰਨ ਵਾਲੇ ਸੀਨੀਅਰ ਐਂਕਰ ਰਾਹੁਲ ਅਵਸਥੀ ਮੌਜੂਦ ਸਨ। ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਪਹਿਲੀ ਨਜ਼ਰ ‘ਚ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਮ੍ਰਿਤਕਾ ਉਸ ਦੇ ਦੋਸਤ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਅਤੇ ਕਿਸੇ ਗੱਲ ‘ਤੇ ਦੋਹਾਂ ‘ਚ ਬਹਿਸ ਹੋ ਗਈ, ਜਿਸ ਕਾਰਨ ਉਸ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਹ ਰਾਜਸਥਾਨ ਦੇ ਜੈਪੁਰ ਤੋਂ ਨੋਇਡਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜੇਕਰ ਮ੍ਰਿਤਕਾ ਦੇ ਪਰਿਵਾਰ ਵਾਲੇ ਇਸ ਮਾਮਲੇ ‘ਚ ਕਿਸੇ ਦੇ ਖਿਲਾਫ ਮਾਮਲਾ ਦਰਜ ਕਰਵਾਉਂਦੇ ਹਨ ਤਾਂ ਘਟਨਾ ਦੀ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ। ਥਾਣਾ ਇੰਚਾਰਜ ਨੇ ਦੱਸਿਆ ਕਿ ਨਿਊਜ਼ ਐਂਕਰ ਅਵਿਆਹੁਤਾ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਮੋਬਾਇਲ ਫੋਨ ਤੋਂ ਵੀ ਕੁਝ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਨਾਲ ਘਰ ‘ਚ ਮੌਜੂਦ ਰਾਹੁਲ ਅਵਸਥੀ ਨੇ ਪੁਲਸ ਨੂੰ ਦੱਸਿਆ ਕਿ ਸਵੇਰੇ 3.45 ਵਜੇ ਦੇ ਕਰੀਬ ਮ੍ਰਿਤਕਾ ਦੇ ਘਰੋਂ ਕਿਸੇ ਦਾ ਫੋਨ ਆਇਆ। ਗੱਲਬਾਤ ਦੌਰਾਨ ਉਹ ਉਤਸ਼ਾਹਤ ਹੋ ਗਈ, ਜਦੋਂ ਉਹ ਫੋਨ ‘ਤੇ ਗੱਲ ਕਰ ਰਹੀ ਸੀ, ਉਸ ਸਮੇਂ ਬਾਥਰੂਮ ‘ਚ ਚੱਲੇ ਗਏ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਦੇ ਡਿੱਗਣ ਦੀ ਆਵਾਜ਼ ਆਈ, ਜਦੋਂ ਉਨ੍ਹਾਂ ਨੇ ਦੇਖਿਆ ਤਾਂ ਮ੍ਰਿਤਕਾ ਫਲੈਟ ਦੇ ਅੰਦਰ ਨਹੀਂ ਸੀ। ਜਦੋਂ ਉਨ੍ਹਾਂ ਨੇ ਹੇਠਾਂ ਜਾ ਕੇ ਦੇਖਿਆ ਤਾਂ ਉਹ ਫਰਸ਼ ‘ਤੇ ਮ੍ਰਿਤ ਪਈ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਨਿਊਜ਼ ਐਂਕਰ ਦੀ ਮੌਤ ਦੀ ਸੂਚਨਾ ਮਿਲ ਹੀ ਉਸ ਨਾਲ ਕੰਮ ਕਰਨ ਵਾਲੇ ਕਈ ਪੱਤਰ ਹਾਦਸੇ ਵਾਲੀ ਜਗ੍ਹਾ ਪੁੱਜੇ। ਕੁਝ ਲੋਕ ਇਸ ਨੂੰ ਕਤਲ ਦਾ ਮਾਮਲਾ ਦੱਸ ਰਹੇ ਹਨ। ਉੱਥੇ ਹੀ ਸੋਸਾਇਟੀ ‘ਚ ਰਹਿਣ ਵਾਲੇ ਲੋਕਾਂ ‘ਚ ਇਸ ਘਟਨਾ ਕਾਰਨ ਡਰ ਹੈ। ਉੱਥੋਂ ਦੇ ਲੋਕ ਵੀ ਇਸ ਨੂੰ ਕਤਲ ਦਾ ਮਾਮਲਾ ਦੱਸ ਰਹੇ ਹਨ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …