Home / Punjabi News / ਭਾਰਤ ਵੱੱਲੋਂ ਯੂਐੱਨ ਮਨੁੱਖੀ ਅਧਿਕਾਰ ਕੌਂਸਲ ’ਚ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਪਾਕਿਸਤਾਨ ਤੇ ਓਆਈਸੀ ਦੀ ਨਿਖੇਧੀ ਕੀਤੀ

ਭਾਰਤ ਵੱੱਲੋਂ ਯੂਐੱਨ ਮਨੁੱਖੀ ਅਧਿਕਾਰ ਕੌਂਸਲ ’ਚ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਪਾਕਿਸਤਾਨ ਤੇ ਓਆਈਸੀ ਦੀ ਨਿਖੇਧੀ ਕੀਤੀ

ਨਵੀਂ ਦਿੱਲੀ, 15 ਸਤੰਬਰ

ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ ‘ਤੇ ਪਾਕਿਸਤਾਨ ਅਤੇ ਇਸਲਾਮਿਕ ਤਾਲਮੇਲ ਸੰਸਥਾ (ਓਆਈਸੀ) ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਸੰਸਥਾ ਨੇ ਬੇਵੱਸ ਹੋ ਕੇ ਪਾਕਿਸਤਾਨ ਨੂੰ ਆਪਣੇ ‘ਤੇ ਭਾਰੂ ਹੋਣ ਦਿੱਤਾ ਹੈ। ਮਨੁੱਖੀ ਅਧਿਕਾਰ ਕੌਂਸਲ ਦੇ 48ਵੇਂ ਸੈਸ਼ਨ ਵਿੱਚ ਭਾਰਤ ਨੇ ਕਿਹਾ ਕਿ ਪਾਕਿਸਤਾਨ ਵਿਸ਼ਵ ਪੱੱਧਰ ‘ਤੇ ਇੱਕ ਅਜਿਹੇ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਜਿਹੜਾ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਦਹਿਸ਼ਤਗਰਦਾਂ ਸਣੇ ਹੋਰ ਦਹਿਸ਼ਤਗਰਦਾਂ ਦਾ ਸਰਕਾਰ ਦੀ ਨੀਤੀ ਤਹਿਤ ਸ਼ਰ੍ਹੇਆਮ ਸਮਰਥਨ ਕਰਦਾ ਹੈ ਤੇ ਉਨ੍ਹਾਂ ਨੂੰ ਸਿਖਲਾਈ, ਫੰਡ ਅਤੇ ਹਥਿਆਰ ਮੁਹੱਈਆ ਕਰਵਾਉਂਦਾ ਹੈ। ਭਾਰਤ ਵੱਲੋਂ ਇਹ ਜਵਾਬ ਦੇਸ਼ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਪਵਨ ਬਾਧੇ ਨੇ ਦਿੱਤਾ ਹੈ।-ਏਜੰਸੀ


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …