Home / Punjabi News / ਭਾਰਤੀ ਟੀਮ ਨੇ ਜੂਨੀਅਰ ਪੁਰਸ਼ ਹਾਕੀ ਏਸ਼ੀਆ ਕੱਪ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ

ਭਾਰਤੀ ਟੀਮ ਨੇ ਜੂਨੀਅਰ ਪੁਰਸ਼ ਹਾਕੀ ਏਸ਼ੀਆ ਕੱਪ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ




ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਮਸਕਟ (ਓਮਾਨ) ਵਿਚ ਖੇਡੇ ਗਏ ਪੁਰਸ਼ ਜੂਨੀਅਰ ਏਸ਼ੀਆ ਕੱਪ ਦੇ ਉੱਚ ਸਕੋਰ ਵਾਲੇ ਫਾਈਨਲ ਮੈਚ ਵਿੱਚ ਦੌਰਾਨ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ। ਭਾਰਤ ਨੇ ਮੁਕਾਬਲੇ ਦੇ ਇਤਿਹਾਸ ਵਿੱਚ ਰਿਕਾਰਡ ਪੰਜਵੀਂ ਵਾਰ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ 2023, 2015, 2008 ਅਤੇ 2004 ਵਿੱਚ ਵੀ ਜੂਨੀਅਰ ਏਸ਼ੀਆ ਪੁਰਸ਼ ਹਾਕੀ ਕੱਪ ਵਿਚ ਖ਼ਿਤਾਬੀ ਜਿੱਤਾਂ ਦਰਜ ਕਰ ਚੁੱਕਾ ਹੈ।
ਭਾਰਤ ਲਈ ਅਰੀਜੀਤ ਸਿੰਘ ਹੁੰਦਲ ਨੇ ਚੌਥੇ, 18ਵੇਂ, 47ਵੇਂ ਅਤੇ 54ਵੇਂ ਮਿੰਟ ਵਿੱਚ ਚਾਰ ਗੋਲ ਦਾਗ਼ੇ, ਜਦੋਂਕਿ ਇਕ ਗੋਲ ਦਿਲਰਾਜ ਸਿੰਘ ਨੇ 19ਵੇਂ ਮਿੰਟ ਵਿਚ ਕੀਤਾ। ਪਾਕਿਸਤਾਨ ਲਈ ਕਪਤਾਨ ਸ਼ਾਹਿਦ ਹਨਾਨ (ਤੀਜਾ ਮਿੰਟ) ਅਤੇ ਸੂਫ਼ੀਯਾਨ ਖਾਨ (30ਵਾਂ ਤੇ 39ਵਾਂ ਮਿੰਟ) ਨੇ ਤਿੰਨ ਗੋਲ ਕੀਤੇ। ਹਾਕੀ ਇੰਡੀਆ ਨੇ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਟੀਮ ਦੇ ਹਰੇਕ ਖਿਡਾਰੀ ਨੂੰ ਦੋ-ਦੋ ਲੱਖ ਰੁਪਏ ਅਤੇ ਹਰੇਕ ਸਹਿਯੋਗੀ ਸਟਾਫ਼ ਨੂੰ ਇਕ-ਇਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।






Previous articleਫਿਲਮ ਪੁਸ਼ਪਾ 2 ਦੇ ਪ੍ਰੀਮੀਅਰ ‘ਚ ਮੱਚ ਗਈ ਭਗਦੜ, 1 ਮੌਤ



Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …